— ਕਿਹਾ ਟੁੱਟੀਆਂ ਪਾਈਪਾਂ ਘਰਾਂ ਦਾ ਕਰਨਗੀਆਂ ਨੁਕਸਾਨ
** ਈਓ ਬੋਲੇ ਮਸਲੇ ਦਾ ਜਲਦੀ ਕਰਾਂਗੇ ਹੱਲ
Bol Punjab De, Buero
ਸੁਨਾਮ — ਨਗਰ ਕੌਂਸਲ ਦੀ ਹਦੂਦ ਵਿੱਚ ਪੈਂਦੀ ਬਿਗੜਵਾਲ ਰੋਡ ਤੇ ਪਾਣੀ ਨਿਕਾਸੀ ਲਈ ਗਲੀਆਂ ਵਿੱਚ ਪਾਈਆਂ ਜਾ ਰਹੀਆਂ ਗੈਰ ਮਿਆਰੀ ਪਾਈਪਾਂ ਤੇ ਇਲਾਕੇ ਦੇ ਲੋਕਾਂ ਨੇ ਸਵਾਲ ਖੜ੍ਹੇ ਕੀਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮਾੜੀ ਕੁਆਲਿਟੀ ਦੀਆਂ ਪਾਈਪਾਂ ਵਿੱਚੋਂ ਪਾਣੀ ਰਿਸਣ ਕਾਰਨ ਭਵਿੱਖ ਵਿੱਚ ਘਰਾਂ ਦਾ ਨੁਕਸਾਨ ਹੋ ਸਕਦਾ ਹੈ। ਸ਼ਹਿਰ ਦੀ ਬਿਗੜਵਾਲ ਰੋਡ ਤੇ ਪੈਂਦੇ ਇਲਾਕੇ ਵਿੱਚ ਪਾਣੀ ਨਿਕਾਸੀ ਲਈ ਗਲੀਆਂ ਵਿੱਚ ਪਾਈਪਾਂ ਪਾਈਆਂ ਜਾ ਰਹੀਆਂ ਹਨ , ਇਸ ਏਰੀਆ ਦੇ ਬਾਸ਼ਿੰਦੇ ਸੁਖਵਿੰਦਰ ਸਿੰਘ ਹਾਂਡਾ ਸਮੇਤ ਹੋਰਨਾਂ ਨੇ ਮੀਡੀਆ ਨੂੰ ਦੱਸਿਆ ਕਿ ਠੇਕੇਦਾਰ ਵੱਲੋਂ ਕਥਿਤ ਤੌਰ ਤੇ ਘਟੀਆ ਕੁਆਲਿਟੀ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ , ਨਾ ਹੀ ਪਾਈਪਾਂ ਦੇ ਨੀਚੇ ਕੋਈ ਗਟਕਾ ਜਾਂ ਹੋਰ ਮਸਾਲਾ ਢੰਗ ਨਾਲ ਪਾਇਆ ਜਾ ਰਿਹਾ ਹੈ। ਅਜਿਹੇ ਵਰਤਾਰੇ ਕਾਰਨ ਪਾਣੀ ਰਿਸਣ ਕਰਕੇ ਘਰਾਂ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਸਬੰਧਿਤ ਕਿ ਠੇਕੇਦਾਰ ਵੱਲੋਂ ਹੁਣ ਕੰਮ ਰੋਕ ਦਿੱਤਾ ਗਿਆ ਹੈ , ਮੀਂਹ ਦਾ ਮੌਸਮ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਪੈਦਾ ਹੋ ਸਕਦੀ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਾਣੀ ਨਿਕਾਸੀ ਲਈ ਗਲੀਆਂ ਵਿੱਚ ਉੱਚ ਕੁਆਲਿਟੀ ਦੀਆਂ ਪਾਈਪਾਂ ਪਾਈਆਂ ਜਾਣ ਨੂੰ ਯਕੀਨੀ ਬਣਾਇਆ ਜਾਵੇ।
ਇਸ ਸਬੰਧੀ ਨਗਰ ਕੌਂਸਲ ਸੁਨਾਮ ਦੇ ਕਾਰਜ ਸਾਧਕ ਬਾਲ ਕ੍ਰਿਸ਼ਨ ਗੋਗੀਆ ਨੇ ਆਖਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਉਕਤ ਮਾਮਲੇ ਦਾ ਹੱਲ ਜਲਦੀ ਕਰ ਦਿੱਤਾ ਜਾਵੇਗਾ।