Headlines

ਸੰਜੀਵ ਮੈਨਨ ਲਾਇਨਜ਼ ਡਿਸਟ੍ਰਿਕਟ ਦੇ ਡਿਪਟੀ ਗਵਰਨਰ ਬਣੇ 

Oplus_16908288

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ —  ਲਾਇਨਜ਼ ਕਲੱਬ ਸੁਨਾਮ ਰਾਇਲਜ਼ ਦੇ ਸੀਨੀਅਰ ਮੈਂਬਰ ਸੰਜੀਵ ਮੈਨਨ ਨੂੰ ਲਾਇਨਜ਼ ਡਿਸਟ੍ਰਿਕਟ 321-ਐਫ ਦਾ ਡਿਪਟੀ ਗਵਰਨਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੇ ਐਮਜੇਐਫ ਲਾਇਨ ਸੰਜੀਵ ਮੈਨਨ ਨੇ ਜ਼ਿਲ੍ਹਾ ਗਵਰਨਰ ਐਮਜੇਐਫ ਲਾਇਨ ਅਜੇ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਤੀ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਲਗਨ ਨਾਲ ਨਿਭਾਉਣਗੇ। ਉਨ੍ਹਾਂ ਆਖਿਆ ਕਿ ਲਾਇਨਜ ਕਲੱਬ ਰਾਇਲਜ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ, ਅਜਿਹੇ ਯਤਨਾਂ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਲੱਬ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਲਈ ਹਰ ਸਮੇਂ ਤਤਪਰ ਰਹਿਣ ਤਾਂ ਜੋ ਅਜਿਹਾ ਕੋਈ ਵਿਅਕਤੀ ਇਲਾਜ਼ ਸਮੇਤ ਹੋਰ ਲੋੜਾਂ ਤੋਂ ਵਾਂਝਾ ਨਾ ਰਹੇ। ਲਾਇਨਜ਼ ਕਲੱਬ ਸੁਨਾਮ ਰਾਇਲਜ਼ ਦੇ ਮੈਂਬਰਾਂ ਨੇ ਕਲੱਬ ਦੇ ਸੀਨੀਅਰ ਮੈਂਬਰ ਸੰਜੀਵ ਮੈਨਨ ਨੂੰ ਦਿੱਤੀ ਇਸ ਜ਼ਿੰਮੇਵਾਰੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਦੇ ਅਧਿਕਾਰੀਆਂ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ। ਉਨ੍ਹਾਂ ਦੀ ਅਗਵਾਈ ਹੇਠ, ਜ਼ਿਲ੍ਹਾ 321-ਐਫ ਸੇਵਾ, ਸੰਗਠਨ ਅਤੇ ਲੋਕ ਭਲਾਈ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਪ੍ਰਾਪਤ ਕਰੇਗਾ।

Leave a Reply

Your email address will not be published. Required fields are marked *