Headlines

ਬਰਕਤ ਕੁਟੀਆ ਕਾਲਾਬੂਲਾ ਵਿਖੇ ਸ਼੍ਰੀ ਸੁਤੇ ਸਿੱਧ ਮਹਾਰਾਜ ਜੀ ਦੀ 37ਵੀਂ ਬਰਸੀ ਮੌਕੇ ਲਗਾਏ ਲੰਗਰ

Bol Punjab De, Buero,ਸ਼ੇਰਪੁਰ

(ਫੋਟੋ- ਬਰਕਤ ਕੁਟੀਆ ਕਾਲਾਬੂਲਾ ਵਿਖੇ ਮਹੰਤ ਸੁਤੇ ਪ੍ਰਕਾਸ਼ ਜੀ ਸੰਗਤਾਂ ਨੂੰ ਪ੍ਰਸੰਗ ਸੁਣਾਉਦੇ ਹੋਏ।)

ਨੇੜਲੇ ਪਿੰਡ ਕਾਲਾਬੂਲਾ ਵਿਖੇ ਇਤਿਹਾਸਕ ਅਸਥਾਨ ਬਰਕਤ ਕੁਟੀਆ ਕਾਲਾਬੂਲਾ  ਸ੍ਰੀ ਸ੍ਰੀ 1008 ਚਰਨ ਕਮਲ ਪੂਜ ਪਾਦ ਸਰਵ ਉਪਮਾ ਯੋਗ ਸਰਵ ਸ਼ਕਤੀਮਾਨ ਬ੍ਰਹਮਜੋਤ ਪ੍ਰਕਾਸ਼ਤਮ ਪੂਜਨੀਕ ਬ੍ਰਹਮਲੀਨ ਸ਼੍ਰੀ ਸੁਤੇ  ਸਿੱਧ ਮਹਾਰਾਜ ਜੀ ਦੀ 37ਵੀ ਬਰਸੀ ਮੌਕੇ ਹਰ ਸਾਲ ਦੀ ਤਰ੍ਹਾਂ ਅਤੁੱਟ ਲੰਗਰ ਭੰਡਾਰਾਂ ਵਰਤਾਇਆ ਗਿਆ ਬਰਕਤ ਕੁਟੀਆ ਕਾਲਾਬੂਲਾ ਦੇ ਗੱਦੀ ਨਸ਼ੀਨ ਮਹੰਤ ਸੁਤੇ ਪ੍ਰਕਾਸ਼  ਜੀ ਨੇ ਜਿੱਥੇ ਮਹਾਂਪੁਰਸ਼ਾਂ ਦੇ ਪ੍ਰਸੰਗ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਸੱਚਾ ਸੁੱਚਾ ਜੀਵਨ ਜਿਊਣ ਲਈ ਭੈੜੀਆਂ ਕੁਰੀਤੀਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਇਹ ਅਸਥਾਨ ਪੂਜਨੀਕ ਗੁਰੂ ਸ੍ਰੀ ਸੁਤੇ ਸਿੱਧ ਮਹਾਰਾਜ ਜੀ ਦਾ ਤਪ ਅਸਥਾਨ ਹੈ, ਇਸ ਅਸਥਾਨ ਤੇ ਗੁਰੂ ਦੀ ਮਹਿਮਾ ਆਪ ਵਰਤਦੀ ਹੈ ਅਤੇ ਸ਼ਰਧਾ ਭਾਵਨਾ ਨਾਲ ਆਉਣ ਵਾਲਿਆ ਦੀ  ਮਨੋਕਾਮਨਾ ਪੂਰੀ ਹੁੰਦੀ ਹੈ । ਇਸ ਮੌਕੇ ਗੁਰ ਭਾਈ ਡਾਕਟਰ ਅਮਰਜੀਤ ਸਿੰਘ ਪਾਲ ਸਮੇਤ ਪੰਜਾਬ ਭਰ ਤੋਂ ਵੱਡੀ ਗਿਣਤੀ ਸੰਗਤਾਂ ਨੇ ਹਾਜਰੀ ਭਰੀ।

Leave a Reply

Your email address will not be published. Required fields are marked *