Headlines

ਸਾਹਿਤ ਸਭਾ ਸ਼ੇਰਪੁਰ ਵੱਲੋਂ ਸਾਹਿਤਕ ਸਮਾਗਮ 1 ਮਈ ਨੂੰ 

– ਬੂੰਗਾ ਦੀ ਕਾਵਿ ਪੁਸਤਕ ” ਅਤੀਤ ‘ਚ ਡੁਬਿਆ ਵਰਤਮਾਨ ” ‘ਤੇ ਹੋਵੇਗੀ ਗੋਸ਼ਟੀ 

ਸ਼ੇਰਪੁਰ, 27 ਅਪ੍ਰੈਲ Bol Punjab De, Buero 

ਸਾਹਿਤ ਸਭਾ ਸ਼ੇਰਪੁਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ. ਦੇ ਸਹਿਯੋਗ ਨਾਲ ਕੌਮਾਂਤਰੀ ਮਜ਼ਦੂਰ ਦਿਵਸ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਕੁਲਵੰਤ ਸਿੰਘ ਬੂੰਗਾ ਦੀ ਕਾਵਿ ਪੁਸਤਕ ” ਅਤੀਤ ‘ਚ ਡੁੱਬਿਆ ਵਰਤਮਾਨ ” ਤੇ ਗੋਸ਼ਟੀ ਸਬੰਧੀ ਸਾਹਿਤਕ ਸਮਾਗਮ 01 ਮਈ , ਸ਼ੁਕਰਵਾਰ ਸਵੇਰੇ 9 ਵਜੇ ਕਮਿਊਨਿਟੀ ਹਾਲ ਨੇੜੇ ਪੁਰਾਣੀ ਤਹਿਸੀਲ ਝਲੂਰ ਰੋਡ , ਸ਼ੇਰਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਸਭਾ ਦੇ ਸਰਪ੍ਰਸਤ ਸੁਖਦੇਵ ਸਿੰਘ ਔਲਖ਼, ਜਨਰਲ ਸਕੱਤਰ ਡਾ ਰਣਜੀਤ ਸਿੰਘ ਕਾਲਾਬੂਲਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਸਤਕ ਗੋਸ਼ਟੀ ਵਿੱਚ ਕੁਲਵੰਤ ਸਿੰਘ ਬੂੰਗਾ ਦੀ ਕਾਵਿ ਪੁਸਤਕ ” ਅਤੀਤ ‘ਚ ਡੁੱਬਿਆ ਵਰਤਮਾਨ ” ਬਾਰੇ ਪ੍ਰੋਫੈਸਰ ਸੁਰਿੰਦਰ ਪਾਲ ਕੌਰ ਆਪਣਾ ਪਰਚਾ ਪੜ੍ਹਨਗੇ। ਪਰਚੇ ਤੇ ਚਰਚਾ ਦੌਰਾਨ ਨਾਮਵਰ ਲੇਖਕ ਡਾ: ਤੇਜਾ ਸਿੰਘ ਤਿਲਕ , ਡਾ : ਸੰਪੂਰਨ ਸਿੰਘ ਟੱਲੇਵਾਲੀਆ ਵਿਸ਼ੇਸ਼ ਤੌਰ ਤੇ ਆਪਣੇ ਵਿਚਾਰ ਪੇਸ਼ ਕਰਨਗੇ। ਸਾਹਿਤ ਸਭਾ ਸ਼ੇਰਪੁਰ ਵੱਲੋਂ ਲੇਖਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਹਾਜ਼ਰ ਕਵੀ ਆਪੋ-ਆਪਣੀਆਂ ਰਚਨਾਵਾਂ ਪੇਸ਼ ਕਰਨਗੇ। ਸਾਹਿਤ ਸਭਾ ਦੇ ਪ੍ਰਧਾਨ ਹਰਜੀਤ ਸਿੰਘ ਕਾਤਿਲ ਨੇ ਇਲਾਕੇ ਦੀਆਂ ਸਾਹਿਤ ਸਭਾਵਾਂ ਸਮੇਤ ਉਭਰਦੇ ਲੇਖਕਾਂ ਅਤੇ ਪਾਠਕਾਂ ਨੂੰ ਸਮਾਗਮ ਵਿੱਚ ਹਾਜ਼ਰੀ ਲਵਾਉਣ ਦੀ ਅਪੀਲ ਕੀਤੀ ।

Leave a Reply

Your email address will not be published. Required fields are marked *