Headlines

ਪੁਲਿਸ ਭਰਤੀ ਦੀ ਉਡੀਕ ਸੂਚੀ ਜਾਰੀ ਕਰੇ ਸਰਕਾਰ 

** ” ਆਪ ” ਦੇ ਸੂਬਾ ਪ੍ਰਧਾਨ ਨੂੰ ਸੌਂਪਿਆ ਮੰਗ ਪੱਤਰ 

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਪੰਜਾਬ ਪੁਲਿਸ ਭਰਤੀ ਦੀ ਉਡੀਕ ਸੂਚੀ ਜਾਰੀ ਕਰਕੇ ਉਮੀਦਵਾਰਾਂ ਨੂੰ ਨੌਕਰੀ ਤੇ ਜੁਆਇੰਨ ਕਰਵਾਉਣ ਦੀ ਮੰਗ ਨੂੰ ਲੈਕੇ ਯੂਨੀਅਨ ਦੇ ਮੈਂਬਰਾਂ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸੁਨਾਮ ਸਥਿਤ ਰਿਹਾਇਸ਼ ਤੇ ਮੰਗ ਪੱਤਰ ਸੌਂਪਿਆ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਦਿੱਤੇ ਮੰਗ ਪੱਤਰ ਵਿੱਚ ਜਥੇਬੰਦੀ ਦੇ ਆਗੂਆਂ ਜਗਸੀਰ ਸਿੰਘ ਬਠਿੰਡਾ, ਦਲਜੀਤ ਸਿੰਘ ਤਲਵੰਡੀ ਸਾਬੋ, ਅਮਨਦੀਪ ਸਿੰਘ ਫਾਜ਼ਿਲਕਾ, ਰੌਬਿਨ ਚੀਮਾਂ, ਵਰਿੰਦਰ ਸਿੰਘ ਲੰਬੀ, ਕੁਲਦੀਪ ਸਿੰਘ , ਹਰਪ੍ਰੀਤ ਸਿੰਘ ਰਾਮਪੁਰਾ ਨੇ ਆਖਿਆ ਕਿ ਪੰਜਾਬ ਪੁਲਿਸ ਵੱਲੋਂ ਸਾਲ 2016 ਦੌਰਾਨ 7416 ਪੋਸਟਾਂ ਦੀ ਭਰਤੀ ਕੀਤੀ ਗਈ ਸੀ ਜਿਸ ਵਿੱਚੋ 5581 ਉਮੀਦਵਾਰਾ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਅਤੇ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਉਡੀਕ ਸੂਚੀ ਵਿੱਚ ਰੱਖਿਆ ਗਿਆ । ਉਨ੍ਹਾਂ ਕਿਹਾ ਕਿ ਅਗਸਤ 2017 ਵਿੱਚ 50 ਫੀਸਦੀ ਉਮੀਦਵਾਰਾਂ ਦਾ ਮੈਡੀਕਲ ਤੇ ਡਾਕੂਮੈਂਟ ਵੈਰੀਫਿਕੇਸ਼ਨ ਕਰਕੇ ਵੀ ਨਿਯੁਕਤੀ ਪੱਤਰ ਨਹੀ ਦਿੱਤੇ ਗਏ। ਆਮ ਆਦਮੀ ਪਾਰਟੀ ਦੀ ਸਰਕਾਰ ਅਉਣ ਤੇ ਉਡੀਕ ਸੂਚੀ ਵਿੱਚੋਂ 300 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਜਦਕਿ ਬਾਕੀ ਉਡੀਕ ਸੂਚੀ ਦੇ ਉਮੀਦਵਾਰਾਂ ਦੇ ਬਰਾਬਰ ਮੈਰਿਟ ਦੇ ਉਮੀਦਵਾਰਾਂ ਨੂੰ ਹੁਣ ਤੱਕ ਵੇਟਿੰਗ ਲਿਸਟ ਵਿੱਚ ਰਖਿਆ ਗਿਆ ਨਿਯੁਕਤੀ ਪੱਤਰ ਨਹੀ ਦਿੱਤੇ ਗਏ ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨਾਲ 2022 ਵਿੱਚ ਤਿੰਨ ਵਾਰ ਮੀਟਿੰਗ ਦੇ ਦੌਰਾਨ ਵਿਸ਼ਵਾਸ ਦਿੱਤਾ ਗਿਆ ਕਿ ਬਾਕੀ ਬਚੇ ਉਮੀਦਵਾਰਾਂ ਨੂੰ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣਗੇ। 

ਉਨ੍ਹਾਂ ਆਖਿਆ ਕਿ 2025 ਨੂੰ ਵੇਟਿੰਗ ਲਿਸਟ ਵਿਚੋਂ 200 ਤੋਂ ਵੱਧ ਉਮੀਦਵਾਰਾਂ ਨੂੰ ਭਰਤੀ ਕੀਤਾ ਗਿਆ ਬਾਕੀ ਸਾਰੇ ਉਡੀਕ ਸੂਚੀ ਜਾਰੀ ਹੋਣ ਦੀ ਉਮੀਦ ਲਾਕੇ ਬੈਠੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੂੰ ਆਖਿਆ ਕਿ ਪੁਲਿਸ ਭਰਤੀ ਦੀ ਉਡੀਕ ਸੂਚੀ ਬਿਨਾਂ ਦੇਰੀ ਜਾਰੀ ਕੀਤੀ ਜਾਵੇ।

Leave a Reply

Your email address will not be published. Required fields are marked *