Headlines

ਉੱਘੇ ਸਾਹਿਤਕਾਰ ਕ੍ਰਿਸ਼ਨ ਬੇਤਾਬ ਦੇ ਸਸਕਾਰ ਮੌਕੇ ਵੱਡੀ ਗਿਣਤੀ ਵਿੱਚ ਸਾਹਿਤਕਾਰ ਸ਼ਾਮਲ


ਸੰਗਰੂਰ, 25 ਅਪ੍ਰੈਲ Bol Punjab De, Buero 

ਉੱਘੇ ਸਾਹਿਤਾਕਰ ਕ੍ਰਿਸ਼ਨ ਬੇਤਾਬ ਦਾ ਅੱਜ ਸੰਗਰੂਰ ਸਥਿੱਤ ਸ਼ਮਸ਼ਾਨ ਘਾਟ ਵਿਖੇ ਧਾਰਮਿਕ ਰਸਮਾਂ ਮੁਤਾਬਿਕ ਸਸਕਾਰ ਕੀਤਾ ਗਿਆ। ਬੀਤੇ ਕੱਲ੍ਹ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਅਧਿਆਪਕ ਵਜੋਂ ਸੇਵਾਮੁਕਤ ਹੋਏ ਕ੍ਰਿਸ਼ਨ ਬੇਤਾਬ ਲੱਗਭੱਗ ਤਿਰੰਨਵੇਂ ਸਾਲ ਦੇ ਸਨ ਅਤੇ ਉਹ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੇ ਆਪਣੀ ਕਲਮ ਤੋਂ ਪੰਜਾਬੀ ਅਤੇ ਉਰਦੂ ਵਿੱਚ ਸੂਰਜ ਸਲਾਮ ਕਰਦਾ ਹੈ, ਕੇਸਰ ਦੀ ਖ਼ੁਸ਼ਬੂ, ਲਹੂ ਦਾ ਦਰਿਆ, ਨਾਇਕ ਬਣ ਗਿਆ ਖਲਨਾਇਕ, ਪੱਤੀ ਪੱਤੀ, ਆਪਣੀ ਆਪਣੀ ਜੰਗ, ਕ੍ਰਿਸ਼ਨ ਬੇਤਾਬ ਦੀਆਂ ਸ੍ਰੇਸ਼ਟ ਕਹਾਣੀਆਂ, ਸੂਰਜ ਦਾ ਸਫ਼ਰ, ਇਤਿਹਾਸਕ ਰਿਆਸਤ ਜੀਂਦ ਸੰਗਰ ਤੋਂ ਸਤਬੀਰ, ਦਰਦ ਦੀ ਫ਼ਸਲ, ਲਮਹੋਂ ਕੀ ਦਾਸਤਾਂ, ਸ਼ੋਅਲੋਂ ਪਰ ਬਰਫ਼ਬਾਰੀ ਅਤੇ ਬੰਦ ਮੁੱਠੀ ਦੀ ਚੀਖ਼ ਆਦਿ ਤੇਰਾਂ ਚਰਚਿਤ ਪੁਸਤਕਾਂ ਦੀ ਸਿਰਜਣਾ ਕੀਤੀ। ਉਨ੍ਹਾਂ ਦੇ ਬਜ਼ੁਰਗਾਂ ਨੂੰ ਤੱਤਕਾਲੀਨ ਜੀਂਦ ਰਾਜੇ ਦੇ ਦਰਬਾਰ ਵਿੱਚ ਕੁਰਸੀ ਨਸ਼ੀਨ ਦਾ ਦਰਜਾ ਹਾਸਲ ਸੀ। ਉਨ੍ਹਾਂ ਦੇ ਸਸਕਾਰ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਪ੍ਰਧਾਨ ਪਵਨ ਹਰਚੰਦਪੁਰੀ, ਮੀਤ ਪ੍ਰਧਾਨ ਗੁਲਜ਼ਾਰ ਸਿੰਘ ਸ਼ੌਕੀ, ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਪ੍ਰਧਾਨ ਡਾ. ਭਗਵੰਤ ਸਿੰਘ, ਜਨਰਲ ਸਕੱਤਰ ਗੁਰਨਾਮ ਸਿੰਘ ਕਾਨੂੰਨਗੋ, ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ, ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ, ਨਸ਼ਾ ਛੁਡਾਊ ਕੇਂਦਰ ਦੇ ਸੰਗਰੂਰ ਦੇ ਸਾਬਕਾ ਨਿਰਦੇਸ਼ਕ ਮੋਹਨ ਸ਼ਰਮਾ, ਸਾਹਿਤ ਸਿਰਜਣਾ ਮੰਚ ਦੇ ਪ੍ਰਧਾਨ ਸੁਖਵਿੰਦਰ ਪੱਪੀ, ਉੱਘੇ ਪੱਤਰਕਾਰ ਫਤਹਿ ਪ੍ਰਭਾਕਰ, ਨਾਮਵਰ ਸਾਹਿਤਕਾਰ ਜਗਮੇਲ ਸਿੱਧੂ, ਜਗਮੇਲ ਮਡਾਹੜ, ਕਾਮਰੇਡ ਹਰੀ ਚੰਦ, ਸਾਬਕਾ ਵਿਧਾਇਕ ਪਰਮਜੀਤ ਸਿੰਘ ਸਿਬੀਆ, ਸਾਬਕਾ ਸਹਾਇਕ ਡਿਪਟੀ ਕਮਿਸ਼ਨਰ ਸੰਗਰੂਰ ਪ੍ਰੀਤਮ ਸਿੰਘ ਜੌਹਲ ਅਤੇ ਐਡਵੋਕੇਟ ਓਂਕਾਰ ਸਿੰਘ ਮਾਨ ਆਦਿ ਸਾਹਿਤਕਾਰ, ਸਾਹਿਤ ਪ੍ਰੇਮੀ, ਵੱਖ-ਵੱਖ ਸੰਸਥਾਵਾਂ ਦੇ ਮੁਖੀ, ਉਨ੍ਹਾਂ ਦੇ ਮਿੱਤਰ-ਪਿਆਰੇ ਅਤੇ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਦੇ ਬੇਟੇ ਬੰਟੀ ਵੱਲੋਂ ਸਾਰੇ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *