ਅਸ਼ਰਫ ਅਨਸਾਰੀ, ਮਾਲੇਰਕੋਟਲਾ Bol Punjab De, Buero
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ 8ਵੀਂ ਜਮਾਤ ਦੇ ਨਤੀਜੇ ਵਿੱਚ ਆਲਮਾਈਟੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰਾ, ਮਾਲੇਰਕੋਟਲਾ ਦਾ ਨਤੀਜਾ 100 ਫੀਸਦੀ ਰਿਹਾ। ਅਮੀਮਾ ਪੁੱਤਰੀ ਮੁਹੰਮਦ ਸਲੀਮ ਨੇ 600 ਵਿੱਚੋਂ 540 ਨੰਬਰ ਲੈ ਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਆਫੀਆ ਪੁੱਤਰੀ ਮੁਹੰਮਦ ਯੂਨਸ ਨੇ 509/600 ਨੰਬਰ ਲੈ ਕੇ ਦੂਜਾ ਅਤੇ ਸੁਫਿਆਨ ਪੁੱਤਰ ਅਬਦੁਲ ਮਾਜਿਦ ਅਤੇ ਆਇਸ਼ਾ ਇਰਸ਼ਾਦ ਪੁੱਤਰੀ ਇਰਸ਼ਾਦ ਅਹਿਮਦ ਨੇ 480/600 ਨੰਬਰਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਮੁਹੰਮਦ ਸ਼ਫੀਕ ਨੇ ਦੱਸਿਆ ਕਿ ਸਕੂਲ ਦੇ 78% ਵਿਦਿਆਰਥੀਆਂ ਨੇ ਪਹਿਲੇ ਦਰਜ਼ੇ ਵਿੱਚ 8ਵੀਂ ਜਮਾਤ ਪਾਸ ਕੀਤੀ ਹੈ। ਇਸ ਮੌਕੇ ਤੇ ਪ੍ਰਿੰਸੀਪਲ ਮੁਹੰਮਦ ਸ਼ਫੀਕ ਨੇ ਇਸ ਨਤੀਜੇ ਦਾ ਸਿਹਰਾ ਸਕੂਲ ਦੇ ਸਟਾਫ ਅਤੇ ਬੱਚਿਆਂ ਮਾਪਿਆਂ ਨੂੰ ਦਿੱਤਾ। ਉਹਨਾਂ ਕਿਹਾ ਕਿ ਇਸ 100 ਪ੍ਰਤੀਸ਼ਤ ਨਤੀਜੇ ਲਈ ਬੱਚੇ, ਸਕੂਲ ਮੈਨੇਜ਼ਮੈਂਟ ਅਤੇ ਸਟਾਫ ਵਧਾਈ ਦੇ ਪਾਤਰ ਹਨ। ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਚੇਅਰਪਰਸਨ ਮੈਡਮ ਸ਼ਗੁਫਤਾ, ਪ੍ਰਿੰਸੀਪਲ ਮੁਹੰਮਦ ਸ਼ਫੀਕ ਅਤੇ ਵਾਈਸ ਪ੍ਰਿੰਸੀਪਲ ਮੈਡਮ ਸ਼ਹਿਨਾਜ਼ ਵੱਲੋਂ ਸਰਟੀਫਿਕੇਟ ਅਤੇ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।