ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ** ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਵਿੱਚ ਰਾਜਨੀਤੀ ਸ਼ਾਸਤਰ ਵਿਭਾਗ ਦੁਆਰਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਜੈਯੰਤੀ ਮਨਾਈ । ਸਮਾਰੋਹ ਦਾ ਆਗਾਜ਼ ਡਾ. ਮਨੀਤਾ ਜੋਸ਼ੀ ਪ੍ਰੋਗਰਾਮ ਅਫਸਰ ਐਨ. ਐਸ. ਐਸ ਦੁਆਰਾ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਸਬੰਧੀ ਸੰਖੇਪ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਕਿਵੇਂ ਡਾ. ਭੀਮ ਰਾਓ ਅੰਬੇਦਕਰ ਜੀ ਨੇ ਭਾਰਤ ਦੇ ਸੰਵਿਧਾਨ ਨਿਰਮਾਣ ਤੋਂ ਲੈਕੇ ਸਮਾਜਿਕ ਸਮਾਨਤਾ ਦਾ ਸਿਧਾਂਤ ਭਾਰਤ ਵਿੱਚ ਲਾਗੂ ਕੀਤਾ ਅਤੇ ਸਦੀਆਂ ਤੋਂ ਚੱਲੀ ਆ ਰਹੀ ਛੂਤਛਾਤ ਦਾ ਖਾਤਮਾ ਕੀਤਾ ਜਿਸ ਲਈ ਅਸੀਂ ਹਮੇਸ਼ਾ ਉਹਨਾਂ ਦੇ ਧੰਨਵਾਦੀ ਰਹਾਂਗੇ ।
ਪ੍ਰੋਗਰਾਮ ਦੇ ਅੰਤ ਵਿੱਚ ਡਾਕਟਰ ਅਮਿਤ ਕਾਂਸਲ ਦੁਆਰਾ ਵਿਦਿਆਰਥੀਆਂ ਨੂੰ ਨਸ਼ਾ ਨਾ ਕਰਨ ਦੀ ਸਹੁੰ ਚੁਕਵਾਈ ਗਈ। ਇਸ ਮੌਕੇ ਪ੍ਰੋਫੈਸਰ ਚਮਕੌਰ ਸਿੰਘ ,ਪ੍ਰੋਫੈਸਰ ਕਾਲਾ ਸਿੰਘ, ਪ੍ਰੋਫੈਸਰ ਦਲਜੀਤ ਸਿੰਘ ਅਤੇ ਡਾ.ਰਮਨਦੀਪ ਕੌਰ ਹਾਜ਼ਰ ਸਨ।