** ਪੁਲਿਸ ਨੇ ਮਾਮਲਾ ਦਰਜ਼ ਕਰਕੇ ਕੀਤਾ ਗ੍ਰਿਫ਼ਤਾਰ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਥਾਣਾ ਚੀਮਾਂ ਦੀ ਪੁਲਿਸ ਨੇ ਖੋਹ ਕਰ ਲੈਣ ਦਾ ਡਰਾਮਾ ਰਚਣ ਵਾਲੇ ਨੌਕਰ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਥਾਣੇਦਾਰ ਬਲਜੀਤ ਸਿੰਘ ਮੁੱਖ ਅਫਸਰ ਥਾਣਾ ਚੀਮਾ ਨੇ ਦੱਸਿਆ ਕਿ ਸਾਵਨਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਮਾਨਸਾ ਵੱਲੋਂ ਮਿਲੀ ਇਤਲਾਹ ਤੇ ਉਸਦੇ ਨੌਕਰ ਪਾਲਪਿੰਦਰ ਸਿੰਘ ਉਰਫ ਬਿੱਲੂ ਪੁੱਤਰ ਮਨਜੀਤ ਸਿੰਘ ਵਾਸੀ ਮਾਨਸਾ ਪਾਸੋਂ ਲੋਗੋਵਾਲ ਤੋਂ ਚੀਮਾ ਵੱਲ ਆਉਦੇ ਹੋਏ ਝਾੜੋ ਪਰ ਚਾਰ ਨਾ ਮਾਲੂਮ ਮੋਟਰਸਾਇਕਲ ਸਵਾਰਾਂ ਵੱਲੋ 3 ਲੱਖ 50 ਹਜਾਰ ਰੁਪਏ ਦੀ ਖੋਹ ਕਰ ਲਈ ਹੈ। ਜਿਸ ਪਰ ਮੁੱਕਦਮਾ ਨੰਬਰ 74 ਮਿਤੀ 13.6.2026 ਅ/ਧ 309 ਬੀ.ਐਨ.ਐਸ. ਥਾਣਾ ਚੀਮਾ ਦਰਜ ਰਜਿਸਟਰ ਕੀਤਾ ਗਿਆ। ਜਿਸ ਦੀ ਤਫਤੀਸ ਸ:ਥ: ਬੇਅੰਤ ਸਿੰਘ ਥਾਣਾ ਚੀਮਾ ਵੱਲੋਂ ਅਮਲ ਵਿੱਚ ਲਿਆਦੀ ਗਈ।ਮੁੱਕਦਮਾ ਦੀ ਤਫਤੀਸ ਡੂੰਘਾਈ ਕਰਨ ਪਰ ਇਹ ਗੱਲ ਸਾਹਮਣੇ ਆਈ ਪਾਲਪਿੰਦਰ ਸਿੰਘ ਉਰਫ ਬਿੱਲੂ ਪੁੱਤਰ ਮਨਜੀਤ ਸਿੰਘ ਵਾਸੀ ਮਾਨਸਾ ਵੱਲੋ ਖੋਹ ਹੋਣ ਦਾ ਡਰਾਮਾ ਰਚਿਆ ਗਿਆ ਸੀ। ਤਫਤੀਸ ਦੌਰਾਨ ਪਾਲਪਿੰਦਰ ਸਿੰਘ ਉਰਫ ਬਿੱਲੂ ਉਕਤ ਮੁੱਕਦਮਾ ਹਜਾ ਵਿੱਚ ਗ੍ਰਿਫਤਾਰ ਕਰਕੇ ਉਸ ਪਾਸੋ 3 ਲੱਖ 50 ਹਜਾਰ ਰੁਪਏ ਬ੍ਰਾਮਦ ਕਰਵਾਏ ਗਏ।ਮੁੱਕਦਮਾ ਵਿੱਚ ਪੁਲਿਸ ਨੂੰ ਝੂਠੀ ਇਤਲਾਹ ਦੇਣ ਅਤੇ ਮਾਲਕ ਦੇ ਪੈਸਿਆ ਦਾ ਗਬਨ ਕਰਨ ਸਬੰਧੀ ਧਾਰਾ 231,240,316(4) ਬੀ.ਐਨ.ਐਸ. ਦਾ ਵਾਧਾ ਕੀਤਾ ਗਿਆ।