Headlines

ਕੌਂਸਲਰ ਕੰਚਨ ਸੋਨੂੰ ਵਰਮਾ ਮੁਹੱਲਾ ਪੀਲਵਾਦ ਵੱਲੋਂ ਸਨਮਾਨਿਤ 

Oplus_16908288

** ਜਿੱਤ ਦੀ ਖੁਸ਼ੀ ਚ, ਸੁਖਮਨੀ ਸਾਹਿਬ ਦੇ ਪਾਠ ਕਰਵਾਏ 

** ਕੰਚਨ ਬਾਲਾ ਨੇ ਵਾਰਡ ਦੇ ਵਿਕਾਸ ਦਾ ਦਵਾਇਆ ਭਰੋਸਾ 

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਦੇ ਵਾਰਡ ਨੰਬਰ 21 ਤੋਂ ਅਜ਼ਾਦ ਉਮੀਦਵਾਰ ਵਜੋਂ ਜੇਤੂ ਰਹੀ ਕੰਚਨ ਬਾਲਾ ਦੀ ਜਿੱਤ ਤੇ ਸ਼ੁਕਰਾਨਾ ਕਰਨ ਲਈ ਮੁਹੱਲਾ ਪੀਲਵਾਦ ਦੇ ਬਸ਼ਿੰਦਿਆਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਕੌਂਸਲਰ ਕੰਚਨ ਬਾਲਾ ਅਤੇ ਉਸ ਦੇ ਪਤੀ ਸੋਨੂੰ ਵਰਮਾ ਨੇ ਸਮੁੱਚੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਪੱਖਪਾਤ ਤੋਂ ਵਾਰਡ ਦਾ ਵਿਕਾਸ ਕਰਵਾਇਆ ਜਾਵੇਗਾ। ਭੋਗ ਉਪਰੰਤ ਕੌਂਸਲਰ ਕੰਚਨ ਬਾਲਾ ਤੇ ਸੋਨੂੰ ਵਰਮਾ ਦੀ ਸ਼ਾਨਦਾਰ ਜਿੱਤ ਲਈ ਸਨਮਾਨ ਵੀ ਕੀਤਾ ਗਿਆ। ਕੰਚਨ ਵਰਮਾ ਅਤੇ ਸੋਨੂੰ ਵਰਮਾ ਨੇ ਗੁਰੂ ਮਹਾਰਾਜ ਨੇ ਚਰਨਾਂ ਵਿੱਚ ਨਤਮਸਤਕ ਹੋਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਦੱਸਣਯੋਗ ਹੈ ਕਿ ਕੰਚਨ ਬਾਲਾ ਨੇ ਆਮ ਆਦਮੀ ਪਾਰਟੀ ਦੇ ਅਧਿਕਾਰਤ ਉਮੀਦਵਾਰ ਸਲੋਨੀ ਗਰਗ ਨੂੰ ਹਰਾਇਆ ਹੈ। 

ਇਸ ਮੌਕੇ ਸੁਰਜੀਤ ਸਿੰਘ ਸ਼ੰਟੀ ਗਾਰਮੈਂਟਸ, ਪਰਮਜੀਤ ਕੌਰ, ਸੰਦੀਪ ਕੌਰ ,ਰਾਜਵਿੰਦਰ ਕੌਰ ,ਜਸਵਿੰਦਰ ਕੌਰ , ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਗੁਰਮੀਤ ਕੌਰ, ਸੋਮਾ ਰਾਣੀ , ਅਲਕਾ ਗੋਇਲ, ਰਾਖੀ ਵਰਮਾ ਤੇ ਹੋਰ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *