Headlines

ਸਾਬਕਾ ਸੈਨਿਕ ਫੇਕ ਲਿੰਕ ਆਦਿ ਨੂੰ ਨਾ ਖੋਲ੍ਹਣ

ਝੂਠੀਆਂ ਵੀਡੀਓਜ਼ ਤੇ ਗੌਰ ਨਾ ਕਰਨ : ਹਰਜੀਤ ਸਿੰਘ

ਸ਼ੇਰਪੁਰ , 9 ਜੂਨ Bol Punjab De, Buero 

ਭਾਰਤੀਆ ਸਾਬਕਾ ਸੈਨਿਕ ਲੀਗ (ਪੰਜਾਬ ਅਤੇ ਚੰਡੀਗੜ੍ਹ ) ਬਲਾਕ ਸ਼ੇਰਪੁਰ ਦੀ ਮਹੀਨਾਵਾਰ ਇਕੱਤਰਤਾ ਪ੍ਰਧਾਨ ਸੂਬੇਦਾਰ ਮੇਜਰ ਹਰਜੀਤ ਸਿੰਘ (ਸੇਵਾ ਮੁਕਤ) ਦੀ ਅਗਵਾਈ ਹੇਠ ਲੀਗ ਦਫਤਰ ,ਪੁਰਾਣੀ ਤਹਿਸੀਲ, ਸ਼ੇਰਪੁਰ ਵਿਖੇ ਹੋਈ। ਮੀਟਿੰਗ ਦੌਰਾਨ ਜ਼ਿਲਾਂ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਅਲਾਲ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਵਾਈ ਅਤੇ ਸਾਬਕਾ ਸੈਨਿਕਾਂ ਨਾਲ ਗੱਲਬਾਤ ਕੀਤੀ , ਸੈਨਿਕਾਂ ਨੇ ਪਿਛਲੇ ਮਹੀਨੇ ਦੀਆਂ ਗਤੀ ਵਿਧੀਆਂ ਤੇ ਵਿਚਾਰ – ਚਰਚਾ ਕੀਤੀ । ਲੀਗ ਪ੍ਰਧਾਨ ਨੇ ਕਿਹਾ ਕਿ ਸਾਬਕਾ ਸੈਨਿਕ ਬਿਨਾਂ ਜਾਣਕਾਰੀ ਤੋਂ ਕਿਸੇ ਵੀ ਲਿੰਕ ਨੂੰ ਖੋਲਣ ਦੀ ਕੋਸ਼ਿਸ਼ ਨਾ ਕਰਨ ਅਤੇ ਸੈਨਿਕਾਂ ਸਬੰਧੀ ਅੱਠਵੇਂ ਪੇ ਕਮਿਸ਼ਨ ਆਦਿ ਨੂੰ ਲੈ ਕੇ ਪਾਈਆਂ ਜਾਂਦੀਆਂ ਝੂਠੀਆਂ ਵੀਡੀਓਜ਼ ਤੇ ਧਿਆਨ ਨਾ ਦੇਣ। ਪਿਛਲੇ ਦਿਨਾਂ ਵਿੱਚ ਇਸ ਤਰਾਂ ਕਈਆਂ ਲੋਕਾਂ ਦੇ ਖਾਤੇ ਸਾਫ ਹੋ ਚੁੱਕੇ ਹਨ। ਲੀਗ ਦੇ ਜਨਰਲ ਸਕੱਤਰ ਸੂਬੇਦਾਰ ਬਲਵੰਤ ਸਿੰਘ ਬਦੇਸ਼ਾਂ ਨੇ ਦੱਸਿਆ ਕਿ ਸਮੂਹ ਸੈਨਿਕ ਆਪਣੇ ਕਾਗਜਾਤ ਨਾਲ ਪਰਿਵਾਰਿਕ ਕਾਗਜਾਤ ਮਿਲਾ ਕੇ ਦੇਖਣ ਕਿਸੇ ਦੇ ਵੀ ਨਾਮ ਵਗੈਰਾ ਵਿੱਚ ਕੋਈ ਦਿੱਕਤ ਹੈ ਤਾਂ ਉਹ ਤੁਰੰਤ ਧਿਆਨ ਵਿੱਚ ਲਿਆਉਣ ਅਤੇ ਸੀਨੀਅਰ ਸਿਟੀਜਨ ਆਪਣੇ ਪਰਿਵਾਰ ਨੂੰ ਆਪਣੇ ਫੌਜੀ ਕਾਗਜਾਂ ਸਬੰਧੀ ਜਾਣੂ ਕਰਵਾਉਣ ਤਾਂ ਕਿ ਉਹਨਾਂ ਨੂੰ ਇੱਕ ਸੈਨਿਕ ਦੀ ਮੌਤ ਉਪਰੰਤ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਅੱਗੇ ਕਿਹਾ ਕਿ ਆਪਣੇ ਸੈਲਰੀ ਅਕਾਊਂਟ ਨੂੰ

ਡੀ ਐਸ ਪੀ ਅਕਾਊਂਟ ‘ਚ ਬਦਲੀ ਕਰਵਾਉਣਾ ਚਾਹੀਦਾ ਹੈ ਤਾਂ ਕਿ ਕੋਈ ਅਚਾਨਕ ਹਾਦਸਾ ਹੋਣ ਉਪਰੰਤ ਬਣਦੇ ਲਾਭ ਮਿਲ ਸਕਣ। ਇਸ ਮੌਕੇ ਸੁਰਜੀਤ ਸਿੰਘ ਅਲਾਲ ਸੀਨੀਅਰ ਮੀਤ ਪ੍ਰਧਾਨ ਸੰਗਰੂਰ , ਸੂਬੇਦਾਰ ਸਿਕੰਦਰ ਸਿੰਘ , ਸੂਬੇਦਾਰ ਬਲਵੰਤ ਸਿੰਘ ਬਦੇਸ਼ਾਂ , ਸੂਬੇਦਾਰ ਜਰਨੈਲ ਸਿੰਘ , ਮਨਜੀਤ ਸਿੰਘ ਘਨੌਰੀ, ਰਾਮ ਸਿੰਘ ਕਾਲਾਬੂਲਾ , ਕਰਨੈਲ ਸਿੰਘ ਖੇੜੀ ਕਲਾਂ, ਅੰਮਰਤ ਸਿੰਘ ਘਨੌਰੀ , ਨਾਇਬ ਸੂਬੇਦਾਰ ਬਲਵੀਰ ਸਿੰਘ , ਪ੍ਰੀਤਮ ਸਿੰਘ ਗਰੇਵਾਲ  , ਸੂਬੇਦਾਰ ਰਵੀ ਕੁਮਾਰ , ਕਰਮਜੀਤ ਸਿੰਘ ਘਨੋਰੀ ਕਲਾਂ , ਨਾਇਬ ਸੂਬੇਦਾਰ ਵਿਸ਼ਨੂ ਭਗਵਾਨ , ਬਲਦੇਵ ਸਿੰਘ ਘਨੋਰੀ ਕਲਾਂ , ਅਮਰਜੀਤ ਸਿੰਘ ਖਹਿਰਾ ਤੋਂ ਇਲਾਵਾ ਸਾਬਕਾ ਸਰਪੰਚ ਰਣਜੀਤ ਸਿੰਘ ਪੱਤੀ ਖਲੀਲ ਹੋਰ ਵੀ ਸੈਨਿਕ ਮੌਜੂਦ ਸਨ।

Leave a Reply

Your email address will not be published. Required fields are marked *