Headlines

ਰਾਜਨ ਸਿੰਗਲਾ ਰੋਟਰੀ ਕਲੱਬ ਦੇ ਪ੍ਰਧਾਨ ਬਣੇਰਾਜਨ ਸਿੰਗਲਾ ਰੋਟਰੀ ਕਲੱਬ ਦੇ ਪ੍ਰਧਾਨ ਬਣੇ

ਦਰਸ਼ਨ ਸਿੰਘ ਚੌਹਾਨ,Bol Punjab De, Buero 

 ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਸੁਨਾਮ ਦਾ ਰਾਜਨ ਸਿੰਗਲਾ ਨੂੰ ਸਾਲ 2027-28 ਲਈ ਪ੍ਰਧਾਨ ਚੁਣਿਆ ਗਿਆ ਹੈ। ਪ੍ਰਧਾਨਗੀ ਅਹੁਦੇ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਾਰੀਖ ਤੱਕ ਕਿਸੇ ਹੋਰ ਚਾਹਵਾਨ ਨੇ ਕਾਗਜ਼ ਦਾਖਲ ਨਹੀਂ ਕੀਤੇ। ਰੋਟਰੀ ਕਲੱਬ ਸੁਨਾਮ ਦਾ ਬਿਨਾਂ ਮੁਕਾਬਲੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਰਾਜਨ ਸਿੰਗਲਾ ਨੂੰ ਮੁਬਾਰਕਬਾਦ ਦਿੰਦਿਆਂ ਸਨਮਾਨਿਤ ਕੀਤਾ। ਉਨ੍ਹਾਂ ਆਖਿਆ ਕਿ ਰੋਟਰੀ ਕਲੱਬ ਸੁਨਾਮ ਲੰਮੇ ਸਮੇਂ ਤੋਂ ਲੋੜਵੰਦਾਂ ਦੀ ਮੱਦਦ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਰਾਜਨ ਸਿੰਗਲਾ ਦੀ ਅਗਵਾਈ ਹੇਠ ਅਜਿਹੇ ਯਤਨ ਜਾਰੀ ਰੱਖਣਗੇ।

ਇਸ ਮੌਕੇ ਰੋਟਰੀ ਦੇ ਸਾਬਕਾ ਗਵਰਨਰ ਘਣਸ਼ਿਆਮ ਕਾਂਸਲ, ਸਾਬਕਾ ਪ੍ਰਧਾਨ ਅਨਿਲ ਜੁਨੇਜਾ, ਪ੍ਰੋਫੈਸਰ ਵਿਜੇ ਮੋਹਨ ਸਿੰਗਲਾ, ਹਰੀਸ਼ ਗੱਖੜ, ਪ੍ਰਮੋਦ ਹੋਡਲਾ, ਇੰਜ. ਰਾਜੇਸ਼ ਗਰਗ, ਦੇਵਿੰਦਰਪਾਲ ਸਿੰਘ ਰਿੰਪੀ, ਯਸ਼ਪਾਲ ਮੰਗਲਾ ਤੇ ਹੋਰ ਮੈਂਬਰ ਹਾਜ਼ਰ ਸਨ। ਕ

Leave a Reply

Your email address will not be published. Required fields are marked *