ਸੰਗਰੂਰ, 07 ਜੂਨ Bol Punjab De, Buero
ਡਾ. ਰਵਜੋਤ ਗਰੇਵਾਲ, ਐਸ.ਐਸ.ਪੀ., ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਬ ਡਵੀਜ਼ਨ ਮੂਨਕ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਅਤੇ “ਪਿੰਡਾਂ ਦੇ ਪਹਿਰੇਦਾਰ” ਚਲਾਈ ਮੁਹਿੰੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 01.06.2026 ਤੋਂ 07.06.2026 ਤੱਕ 27 ਐਨ.ਡੀ.ਪੀ.ਐਸ ਐਕਟ ਤਹਿਤ 03 ਕੇਸ ਦਰਜ ਕਰਕੇ 05 ਮੁਲਜ਼ਮਾਂ ਖਿਲਾਫ ਕਾਰਵਾਈ ਕਰਕੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਅਤੇ 1 ਚੋਰੀ ਦੇ ਕੇਸ ਨੂੰ ਟਰੇਸ ਕਰਕੇ 03 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਚੋਰੀ ਹੋਇਆ ਸਮਾਨ ਇੱਕ ਪ੍ਰੈਸ, ਇੱਕ ਟੋਸਟਰ ਚਿੱਟਾ ਰੰਗ , ਇੱਕ ਇਲੈਕਟ੍ਰਿਕ ਚੁੱਲਾ, ਇੱਕ ਆਟਾ ਗੁਨਣ ਵਾਲੀ ਮਸ਼ੀਨ ਮਾਰਕਾ AGARO , ਮਿਕਸੀ ਬਜਾਜ ਕੰਪਨੀ ,ਇੱਕ ਗੀਜਰ Arsie ਕੰਪਨੀ , ਇੱਕ ਗੈਸ ਚੁੱਲਾ , ਇੱਕ ਪਾਣੀ ਵਾਲਾ ਫਿਲਟਰ ਮਾਰਕਾ Blue Star , ਇੱਕ LCD ਮਾਰਕਾ Foxsky , ਇੱਕ AC ਬਲੋਰ Akai , ਇੱਕ ਇੰਨਡੋਰ Akai (AC) ਬ੍ਰਾਮਦ ਕਰਵਾਇਆ ਗਿਆ ਅਤੇ ਨਸ਼ੇ ਦੀ ਦਲਦਲ ਵਿੱਚ ਫਸੇ 15 ਵਿਅਕਤੀਆਂ ਨੂੰ ਦਵਾਈ ਦਿਵਾਈ ਗਈ ਅਤੇ ਵੱਖ-ਵੱਖ ਧਰਾਵਾਂ ਤਹਿਤ ਦਰਜ 19 ਮੁਕਦਮਿਆਂ ਵਿੱਚ 32 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਤੋਂ ਇਲਾਵਾ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਹੀਕਲਾਂ ਸਬੰਧੀ ਵੱਖ-ਵੱਖ ਜੁਰਮਾਂ ਤਹਿਤ 49 ਟਰੈਫਿਕ ਚਲਾਣ ਕੀਤੇ ਗਏ ਹਨ। ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਕੇ 56 ਵਿਅਕਤੀਆਂ ਵਿਰੁੱਧ 172 BNSS ਤਹਿਤ ਕਾਰਵਾਈ ਕੀਤੀ ਗਈ ਅਤੇ 11 ਵਿਅਕਤੀਆਂ ਵਿਰੁੱਧ ਰੋਕੂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।