ਅਸ਼ਰਫ ਅਨਸਾਰੀ, 2 ਅਪ੍ਰੈਲ, ਮਾਲੇਰਕੋਟਲਾ Bol Punjab De,Buero:

ਸਥਾਨਕ ਸਰਕਾਰੀ ਕਾਲਜ ਵਿਖੇ ਏ. ਆਰ. ਓ. ਪਟਿਆਲਾ ਵੱਲੋਂ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਮਲੇਰਕੋਟਲਾ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਭਾਰਤੀ ਫੌਜ -ਅਗਨੀਵੀਰ ਭਰਤੀ ਸੰਬੰਧਿਤ ਜਾਗਰੂਕ ਕੀਤਾ ਗਿਆ।ਅੱਜ ਦਾ ਇਹ ਪ੍ਰੋਗਰਾਮ ਡੀ. ਡੀ. ਓ. ਪ੍ਰਿੰਸੀਪਲ ਡਾ. ਅਨੀਲਾ ਸੁਲਤਾਨਾ ਦੀ ਸਰਪ੍ਰਸਤੀ ਅਧੀਨ ਅਤੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਅਰਵਿੰਦ ਕੌਰ ਮੰਡ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਪ੍ਰੋ. ਮੰਡ ਨੇ ਆਏ ਮਹਿਮਾਨਾਂ ਦਾ ਰਸਮੀਂ ਸੁਆਗਤ ਕੀਤਾ।
ਐੱਨ. ਸੀ.ਸੀ.ਵਿਭਾਗ ਦੇ ਏ. ਐੱਨ.ਓ.ਲੈਫ਼ਟੀਨੈਂਟ ਗੁਰਤੇਜ ਸਿੰਘ ਨੇ ਦੱਸਿਆ ਕਿ ਅੱਜ ਦੇ ਮੁਖ ਵਕਤਾ ਸੂਬੇਦਾਰ ਮੇਜਰ ਬੀਮਨ ਬਰੂਹਾ ਏ. ਆਰ. ਓ. ਪਟਿਆਲਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅਗਨੀਵੀਰ ਭਰਤੀ ਲਈ ਰਜਿਸਟ੍ਰੇਸ਼ਨ ਜਨਰਲ ਡਿਉਟੀ, ਕਲਰਕ, ਟਰੇਡਮੈਨ ਤੇ ਟੈਕਨੀਸ਼ੀਅਨ ‘ਚ ਅਲੱਗ ਅਲੱਗ ਅਪਲਾਈ ਕਰਨਾ ਚਾਹੀਦਾ ਹੈ। ਰਜਿਸਟ੍ਰੇਸ਼ਨ ਕਰਾਉਣ ਲਈ ਉਮਰ ਹੱਦ 17 ਸਾਲ ਛੇ ਮਹੀਨੇ ਤੋਂ 21 ਸਾਲ ਹੈ ਅਤੇ ਕੱਦ 170 ਸੈਂਟੀਮੀਟਰ ਲੜਕੇ, 162 ਸੈਂਟੀਮੀਟਰ ਲੜਕੀਆਂ ਲਈ ਹੈ।ਅਗਨੀ ਵੀਰ ਦਾ ਪੇਪਰ ਦੇਣ ਲਈ ਕਿਸੇ ਵੀ ਮਾਤ ਭਾਸ਼ਾ ਦੀ ਚੋਣ ਕੀਤੀ ਜਾ ਸਕਦੀ ਹੈ ਅਤੇ ਪੇਪਰ ਵਿਚਲੀ ਨੇਗੈਟਿਵ ਮਾਰਨਿੰਗ ਵੀ ਖਤਮ ਕੀਤੀ ਜਾ ਚੁੱਕੀ ਹੈ। ਹੁਣ ਐਮ ਐੱਚ ਕਲੀਅਰ ਕਰਨ ਲਈ ਤਿੰਨ ਦਿਨ ਤੋਂ ਵੀਹ ਦਿਨ ਦਾ ਸਮਾਂ ਕਰ ਦਿੱਤਾ ਗਿਆ।
ਐੱਨ. ਸੀ. ਸੀ. ਕੈਡਿਟਾਂ ਨੂੰ ਪ੍ਰਾਪਤ ਕੀਤੇ ਸਰਟੀਫਿਕੇਟ ਦੇ (ਏ ਲਈ 5 ,ਬੀ ਲਈ 10 ਅਤੇ ਸੀ ਲਈ 20 ) ਵਾਧੂ ਅੰਕ ਮਿਲਦੇ ਹਨ। ਇਸੇ ਤਰ੍ਹਾਂ ਖਿਡਾਰੀਆਂ ਨੂੰ ਸਟੇਟ/ਨੈਸ਼ਨਲ ਤੇ ਅੰਤਰਰਾਸ਼ਟਰੀ ਸਰਟੀਫਿਕੇਟ ਲਈ ਵੀ ਵੱਖਰਾ ਕੋਟਾ ਮਿਲਦਾ ਹੈ। ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰੋ. ਕੁਲਦੀਪ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮਾਲੇਰਕੋਟਲਾ ਤੋਂ ਜ਼ਿਲ੍ਹਾ ਰੁਜ਼ਗਾਰ ਵਿਭਾਗ ਤੋਂ ਸੁਮਿੰਦਰ ਕੌਰ ਟੀਮ ਨਾਲ ਪਹੁੰਚੇ ਹੋਏ ਸਨ।ਮੰਚ ਸੰਚਾਲਨ ਪ੍ਰੋ. ਗੁਰਤੇਜ ਸਿੰਘ ਵੱਲੋਂ ਕੀਤਾ ਗਿਆ।ਇਸ ਸਮੇਂ ਪ੍ਰੋ. ਹਰ ਗੁਰਪ੍ਰਤਾਪ ਸਿੰਘ,ਪ੍ਰੋ. ਲਵਨਪ੍ਰੀਤ ਸਿੰਘ,ਪ੍ਰੋ.ਗੁਰਮੀਤ ਸਿੰਘ, ਪ੍ਰੋ.ਮੁਹੰਮਦ ਅਸਰਫ਼ ਅਤੇ ਐੱਨ. ਸੀ. ਸੀ. ਕੈਡਿਟਾਂ ਸਮੇਤ ਬਹੁ ਗਿਣਤੀ ‘ਚ ਵਿਦਿਆਰਥੀ ਵੀ ਹਾਜ਼ਰ ਸਨ।