Headlines

ਗੋਬਿੰਦਪੁਰਾ ਤੋਂ 3 ਅਪ੍ਰੈਲ ਨੂੰ ਵੱਡੇ ਕਾਫ਼ਿਲੇ ਨਾਲ ਭਾਕਿਯੂ ਏਕਤਾ ਧਨੇਰ ਦੀ ਸੂਬਾ ਪੱਧਰੀ ਮੀਟਿੰਗ ‘ਚ ਪੁੱਜਣਗੇ ਇਲਾਕ਼ੇ ਦੇ ਲੋਕ

ਸ਼ੇਰਪੁਰ, 31 ਮਾਰਚ (ਬਲਜੀਤ ਸਿੰਘ ਟਿੱਬਾ )Bol Punjab De,Buero:

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਬਲਾਕ ਸ਼ੇਰਪੁਰ ਦੇ ਪਿੰਡ ਗੋਬਿੰਦਪੁਰਾ ਇਕਾਈ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਚਤਰ ਸਿੰਘ ਦੀ ਅਗਵਾਈ ਹੇਠ ਹੋਈ । ਜਿਸ ਵਿੱਚ ਯੂਨੀਅਨ ਦੇ ਸੂਬਾਈ ਆਗੂ ਕਰਮਜੀਤ ਸਿੰਘ ਛੰਨਾ ਨੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਪ੍ਰਧਾਨ ਚਤਰ ਸਿੰਘ ਨੇ ਸੂਬਾ ਆਗੂਆਂ ਨੂੰ ਵਿਸ਼ਵਾਸ਼ ਦਵਾਇਆ ਕਿ ਪਿੰਡ ਗੋਬਿੰਦਪੁਰਾ ਤੋਂ ਕਿਸਾਨ ਮਜ਼ਦੂਰ ਅਤੇ ਹੋਰ ਸਾਥੀ ਵੱਡੀ ਗਿਣਤੀ ਵਿੱਚ ਪਿੰਡ ਰਾਮ ਨਗਰ ਛੰਨਾਂ ਵਿਖੇ 3 ਅਪ੍ਰੈਲ ਨੂੰ ਹੋਣ ਜਾ ਰਹੀ ਸੂਬਾ ਪੱਧਰੀ ਵਿਸ਼ਾਲ ਮੀਟਿੰਗ ‘ਚ ਹਾਜ਼ਰੀ ਲਵਾਉਣਗੇ ।

ਕਰਮਜੀਤ ਸਿੰਘ ਛੰਨਾਂ ਸੂਬਾਈ ਆਗੂ ਨੇ ਚੋਣਵੇਂ ਪੱਤਰਕਾਰਾਂ ਨੂੰ ਦੱਸਿਆ ਕਿ ਜਥੇਬੰਦੀ ਵੱਲੋਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਇਸ ਮੀਟਿੰਗ ਲਈ ਸੁਨੇਹੇ ਲਗਾਏ ਜਾ ਰਹੇ ਹਨ ਅਤੇ ਕਿਸਾਨਾਂ , ਭਰਾਤਰੀ ਜਥੇਬੰਦੀਆਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਤਾਂ ਕਿ ਸਮਾਂ ਰਹਿੰਦੇ ਲੋਕਾਂ ਨੂੰ ਅਮਰੀਕਾ ਅਤੇ ਮੋਦੀ ਸਰਕਾਰ ਵਿਚਕਾਰ ਜੋ ਯੁੱਧ ਦੀ ਆੜ ਵਿੱਚ ਸਮਝੌਤੇ ਹੋ ਰਹੇ ਹਨ ਸਬੰਧੀ ਜਾਗਰੂਕ ਕੀਤਾ ਜਾ ਸਕੇ ।

ਇਸ ਮੌਕੇ ਪ੍ਰਧਾਨ ਸਰਜੀਤ ਸਿੰਘ, ਗੁਰਪ੍ਰੀਤ ਸਿੰਘ,ਗੁਰਤੇਜ ਸਿੰਘ, ਰਣਜੀਤ ਸਿੰਘ, ਅਜੈਬ ਸਿੰਘ, ਨੈਬ ਸਿੰਘ, ਗੁਰਮੇਲ ਸਿੰਘ, ਕੁਲਜੀਤ ਸਿੰਘ, ਗੁਰਜੰਟ ਸਿੰਘ, ਹਰਦੀਪ ਸਿੰਘ, ਭੋਲਾ ਸਿੰਘ, ਮੋਹਣ ਸਿੰਘ, ਗੁਰਚਰਨ ਸਿੰਘ ਰਟੌਲ , ਸੁਖਜੀਤ ਸਿੰਘ ਰਟੌਲ, ਜਸਪ੍ਰੀਤ ਸਿੰਘ ਰਟੌਲ, ਗੁਰ ਸਿਮਰਨ ਸਿੰਘ ਰਟੌਲ , ਪਰਵਿੰਦਰ ਸਿੰਘ ਰਟੌਲ , ਸਰਬਦੀਪ ਸਿੰਘ ਰਿੰਪੀ , ਕੈਪਟਨ ਨਰੰਗ ਸਿੰਘ ਗੋਬਿੰਦਪੁਰਾ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਆਗੂ ਅਤੇ ਕਿਸਾਨ ਮਜ਼ਦੂਰ ਹਾਜ਼ਰ ਸਨ।

Leave a Reply

Your email address will not be published. Required fields are marked *