Bol Punjab De, Buero
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 13.05.2026 ਨੂੰ ਬਾਰਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ।
ਜਿਸ ਵਿੱਚ ਚੇਅਰਮੈਨ ਸ਼੍ਰੀ ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਸ਼੍ਰੀ ਕੌਰ ਸਿੰਘ ਡੁੱਲਟ ਜੀ ਦੀ ਅਗਵਾਈ
ਹੇਠ ਚੱਲ ਰਹੀ ਨਾਮਵਰ ਸੰਸਥਾ ਐੱਸ.ਯੂ.ਐੱਸ ਸੀਨੀ. ਸੈਕੰ. ਸਕੂਲ ਦੇ ਬਾਰਵੀ ਜਮਾਤ ਦਾ ਨਤੀਜਾ 100%
ਰਿਹਾ। ਇਸ ਪ੍ਰੀਖਿਆ ਵਿੱਚ ਸਾਇੰਸ ਦੀ ਵਿਦਿਆਰਥਣ ਬੇਅੰਤ ਕੌਰ ਸਪੁੱਤਰੀ ਪ੍ਰੇਮ ਸਿੰਘ ਨੇ ਪਹਿਲਾਂ ਸਥਾਨ,
ਐਸ਼ਵਰੀਆ ਸਪੁੱਤਰੀ ਜਗਸੀਰ ਸਿੰਘ ਨੇ ਦੂਜਾ ਸਥਾਨ ਅਤੇ ਰਵਨੀਤ ਕੌਰ ਸਪੁੱਤਰ ਜਸਵੰਤ ਸਿੰਘ ਨੇ ਕ੍ਰਮਵਾਰ
ਤੀਜਾ ਸਥਾਨ ਹਾਸਿਲ ਕੀਤਾ। ਕਾਮਰਸ ਸਟਰੀਮ ਵਿਚੋਂ ਵਿਸ਼ਵ ਕੁਮਾਰ ਸਪੁੱਤਰ ਨਰੇਸ਼ ਕੁਮਾਰ ਨੇ ਪਹਿਲਾਂ
ਸਥਾਨ, ਮਨਦੀਪ ਕੌਰ ਸਪੁੱਤਰੀ ਹਰਜੀਤ ਸਿੰਘ ਨੇ ਦੂਜਾ ਸਥਾਨ, ਰਜਨਦੀਪ ਕੌਰ ਸਪੁੱਤਰੀ ਹਰਜਿੰਦਰ ਸਿੰਘ ਨੇ
ਤੀਜਾ ਸਥਾਨ ਹਾਸਿਲ ਕੀਤਾ। ਆਰਟਸ ਸਟਰੀਮ ਵਿਚੋਂ ਰਮਨਪ੍ਰੀਤ ਕੌਰ ਸਪੁੱਤਰੀ ਜਗਤਾਰ ਸਿੰਘ, ਈਸ਼ਾ ਰਾਣੀ
ਸਪੁੱਤਰੀ ਰਜਨੀਸ਼ ਕੁਮਾਰ ਨੇ ਪਹਿਲਾਂ ਸਥਾਨ, ਸ਼ਗਨਦੀਪ ਕੌਰ ਸਪੁੱਤਰੀ ਭੁਪਿੰਦਰ ਸਿੰਘ ਨੇ ਦੂਜਾ ਸਥਾਨ,
ਮਨਪ੍ਰੀਤ ਕੌਰ ਸਪੁੱਤਰੀ ਨਿਰਭੈ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੰਦੀਪ ਜੀ ਨੇ
ਵਿਦਿਆਰਥੀਆਂ ਨੂੰ ਵਧਾਈ ਦੇ ਨਾਲ-ਨਾਲ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਟੀਚੇ ਨੂੰ ਧਿਆਨ ਵਿੱਚ
ਰੱਖਦਿਆਂ ਹੋਇਆ ਉੱਚ ਵਿੱਦਿਆ ਲਈ ਪ੍ਰੇਰਿਤ ਕੀਤਾ।