Headlines

ਰਾਮ ਬਾਗ ਧੂਰੀ ਦੀ ਮਹੀਨਾਵਾਰ ਮੀਟਿੰਗ ਸੁਖਵੀਰ ਸਿੰਘ ਦੀ ਪ੍ਰਧਾਨਗੀ ਹੇਠ ਰਾਮ ਬਾਗ ਧੂਰੀ ਦੇ ਯੋਗਾ ਹਾਲ ‘ਚ ਹੋਈ

Bol Punjab De, Beuro 

ਧੂਰੀ, 1 ਅਪ੍ਰੈਲ 

ਸੀਨੀਅਰ ਸਿਟੀਜਨ ਆਫ਼ ਧੂਰੀ ਵੈਲਫ਼ੇਅਰ ਐਸੋਸੀਏਸ਼ਨ, ਰਾਮ ਬਾਗ ਧੂਰੀ ਦੀ ਮਹੀਨਾਵਾਰ ਮੀਟਿੰਗ ਸੁਖਵੀਰ ਸਿੰਘ ਦੀ ਪ੍ਰਧਾਨਗੀ ਹੇਠ ਰਾਮ ਬਾਗ ਧੂਰੀ ਦੇ ਯੋਗਾ ਹਾਲ ‘ਚ ਹੋਈ। ਸਕੱਤਰ ਸ੍ਰੀ ਜਸਪਾਲ ਸਿੰਘ ਭੁੱਲਰ ਨੇ ਐਸੋਸੀਏਸ਼ਨ ਦੇ ਮਹੀਨੇ ਵਿੱਚ ਕੀਤੇ ਸਾਰੇ ਕੰਮਾਂ ਉਪਰ ਚਾਨਣਾ ਪਾਇਆ ਅਤੇ ਆਏ ਸਾਰੇ ਸਤਿਕਾਰਯੋਗ ਮੈਂਬਰਾਂ ਦਾ ਧੰਨਵਾਦ ਕੀਤਾ। ਸਤਿਕਾਰਯੋਗ ਮੈਂਬਰ ਗਿਆਨ ਚੰਦ ਦੀ ਪਤਨੀਂ ਦੇ ਸਵਰਗਵਾਸ ਹੋਣ ‘ਤੇ ਹਾਊਸ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸਰ਼ਧਾਂਜਲੀ ਦਿੱਤੀ ਅਤੇ ਅਰਦਾਸ ਕੀਤੀ ਕਿ ਪਰਮਾਤਮਾ ਉਨਾ ਦੀ ਆਤਮਾ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸੇ।

ਮਹੀਨਾ ਮਾਰਚ ‘ਚ ਜਿੰਨ੍ਹਾਂ ਮੈਂਬਰਾਂ ਦੇ ਜਨਮ ਦਿਨ ਸਨ, ਉਨ੍ਹਾਂ ਦੇ ਜਨਮ ਦਿਨ ਮਨਾਏ ਗਏ। ਮਿਠਾਈ ਖਿਲਾਉਣ ਉਪਰੰਤ ਐਸੋਸੀਏਸ਼ਨ ਵੱਲੋਂ ਹਾਰ ਪਾਕੇ ਯਾਦਗਾਰੀ ਗਿਫਟ ਦਿੱਤੇ ਗਏ,  ਜਿੰਨ੍ਹਾਂ ਵਿੱਚ ਹਰੀ ਚੰਦ ਵਰਮਾ, ਮੁਖਤਿਆਰ ਸਿੰਘ, ਕੇਸਰ ਸਿੰਘ, ਕੌਰ ਸਿੰਘ, ਰਘਵੀਰ ਸਿੰਘ, ਬਲਦੇਵ ਸਿੰਘ ਧਾਂਦਰਾ, ਅਮਰਜੀਤ ਸਿੰਘ, ਗੁਰਦਾਸ ਬਾਂਸਲ, ਸੋਮ ਨਾਥ ਅੱਤਰੀ, ਬਲਦੇਵ ਸਿੰਘ ਖੰਗੂੜਾ, ਨਿਰਭੈ ਸਿੰਘ ਘਨੌਰ, ਪਿਆਰਾ ਸਿੰਘ, ਜਗਤਾਰ ਸਿੰਘ ਬਾਬਾ, ਕੁਲਵਿੰਦਰਜੀਤ ਸਿੰਘ, ਜਸਪਾਲ ਸਿੰਘ ਚੌਹਾਨ, ਜਗਰਾਜ ਸਿੰਘ, ਹਰਮਿੰਦਰ ਸਿੰਘ, ਸ਼ੰਕਰ ਦਾਸ ਜਿੰਦਲ, ਬਲਵਿੰਦਰ ਸਿੰਘ ਅਤੇ ਬਲਵੀਰ ਸਿੰਘ ਦੇ ਜਨਮ ਦਿਨ ਮਨਾਏ ਗਏ ।  ਸਾਰਿਆਂ ਨੇ ਐਸੋਸੀਏਸ਼ਨ ਨੂੰ ਮਾਲੀ ਸਹਾਇਤਾ ਦਿੱਤੀ, ਐਸੋਸੀਏਸ਼ਨ ਨੇ ਉਨ੍ਹਾਂ ਦਾ ਧੰਨਵਾਦ ਕੀਤਾ।

ਚਾਰ ਨਵੇਂ ਮੈਂਬਰਾਂ ਸੁਰੇਸ਼ ਅੱਗਰਵਾਲ, ਮੇਵਾ ਸਿੰਘ, ਭਾਰਤ ਭੂਸ਼ਨ ਅਤੇ ਸੱਤਪਾਲ ਸਿੰਘ ਨੇ ਐਸੋਸੀਏਸ਼ਨ ਦੀ ਮੈਂਬਰਸ਼ਿਪ ਲੈਣ ‘ਤੇ ਉਨ੍ਹਾ ਦਾ ਸਵਾਗਤ ਕੀਤਾ ਗਿਆ। ਹਰਭਜਨ ਸਿੰਘ ਨੇ ਇੱਕ ਗੀਤ ਗਾ ਕੇ ਮੰਨੋਰੰਜਨ ਕੀਤਾ। ਕੰਵਲਜੀਤ ਸਿੰਘ ਟਿੱਬਾ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਉੱਪਰ ਚਾਨਣਾ ਪਾਇਆ ।ਰਤਨ ਭੰਡਾਰੀ ਅਤੇ ਗੁਰਵਿੰਦਰ ਸਿੰਘ ਅਵਾਜ ਟੀ.ਵੀ. ਚੈਨਲ ਨੇ ਸਮਗਾਮ ਦੀ ਫੋਟੋਗ੍ਰਾਫੀ ਕੀਤੀ ਅਤੇ ਗੁਰਵਿੰਦਰ ਸਿੰਘ ਅਵਾਜ ਟੀ.ਵੀ. ਚੈਨਲ ਨੂੰ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਰਜੀਤ ਸਿੰਘ, ਨਛੱਤਰ ਸਿੰਘ, ਜੀਤ ਸਿੰਘ, ਮਨਜੀਤ ਬਖ਼ਸੀ, ਚਰਨਜੀਤ ਕੈਂਥ, ਜਸਦੇਵ ਸਿੰਘ, ਰਵਿੰਦਰ ਸ਼ਰਮਾ, ਨਰਿੰਦਰ ਬਖ਼ਸੀ, ਅਨਿਲ ਕੁਮਰ, ਅਵਤਾਰ ਸਿੰਘ, ਭੂਪਿੰਦਰ ਸਿੰਘ, ਰਣਜੀਤ ਅਜਾਦ, ਸਤੀਸ਼ ਕੁਮਾਰ, ਸੁਰਿੰਦਰਜੀਤ ਸਿੰਘ ਵੀ ਹਾਜਰ ਸਨ।

Leave a Reply

Your email address will not be published. Required fields are marked *