Headlines

ਐੱਸ.ਯੂ.ਐੱਸ ਸੀਨੀ. ਸੈਕੰ. ਸਕੂਲ ਮਹਿਲਾਂ ਚੌਂਕ ਦੇ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Bol Punjab De, Buero 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 11.05.2026 ਨੂੰ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ
ਗਿਆ। ਇਲਾਕੇ ਦੀ ਨਾਮਵਰ ਸੰਸਥਾ ਦੇ ਚੇਅਰਮੈਨ ਸ਼੍ਰੀ ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ
ਸ਼੍ਰੀ ਕੌਰ ਸਿੰਘ ਡੁੱਲਟ ਜੀ ਦੀ ਅਗਵਾਈ ਹੇਠ ਚੱਲ ਰਹੇ ਐੱਸ.ਯੂ.ਐੱਸ ਸੀਨੀ. ਸੈਕੰ. ਸਕੂਲ ਦੇ
ਦਸਵੀਂ ਜਮਾਤ ਦਾ ਨਤੀਜਾ 100% ਰਿਹਾ। ਇਸ ਪ੍ਰੀਖਿਆ ਵਿੱਚ ਵਿਦਿਆਰਥਣ ਰਣਬੀਰ ਕੌਰ
ਸਪੁੱਤਰੀ ਗੁਰਵਿੰਦਰ ਸਿੰਘ ਨੇ ਪਹਿਲਾਂ ਸਥਾਨ, ਅਮਨਪ੍ਰੀਤ ਕੌਰ ਸਪੁੱਤਰੀ ਸੁਰਿੰਦਰ ਸਿੰਘ ਨੇ ਦੂਜਾ
ਸਥਾਨ ਅਤੇ ਜੋਬਨਪ੍ਰੀਤ ਸਿੰਘ ਸਪੁੱਤਰ ਜਸਵਿੰਦਰ ਸਿੰਘ ਨੇ ਕ੍ਰਮਵਾਰ ਤੀਜਾ ਸਥਾਨ ਹਾਸਿਲ
ਕੀਤਾ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੰਦੀਪ ਜੀ ਅਤੇ ਸਮਹੂ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਵਧਾਈ
ਦੇ ਨਾਲ-ਨਾਲ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਟੀਚੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਉੱਚ
ਵਿੱਦਿਆ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *