Headlines

ਸੋਧੀਆਂ ਵੋਟਰ ਸੂਚੀਆਂ ਨਾ ਦੇਣ ਤੇ ਭੜਕੇ ਦਾਮਨ ਬਾਜਵਾ 

Oplus_16908288

– ਰਾਤ ਸਮੇਂ ਐਸਡੀਐਮ ਦਫ਼ਤਰ ਮੂਹਰੇ ਦਿੱਤਾ ਧਰਨਾ 

– ** ਤਹਿਸੀਲਦਾਰ ਦੇ ਭਰੋਸੇ ਮਗਰੋਂ ਧਰਨਾ ਕੀਤਾ ਸਮਾਪਤ

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ ** ਅਗਾਮੀ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਸਥਾਨਕ ਪ੍ਰਸ਼ਾਸਨ ਵੱਲੋਂ ਵਿਰੋਧੀ ਪਾਰਟੀਆਂ ਨੂੰ ਸੋਧੀਆਂ ਹੋਈਆਂ ਵੋਟਰ ਸੂਚੀਆਂ ਨਾ ਦਿੱਤੇ ਜਾਣ ਤੋਂ ਖਫ਼ਾ ਹੋਕੇ ਭਾਜਪਾ ਜ਼ਿਲ੍ਹਾ ਸੰਗਰੂਰ -2 ਦੀ ਪ੍ਰਧਾਨ ਦਾਮਨ ਬਾਜਵਾ ਨੇ ਆਪਣੇ ਸਾਥੀਆਂ ਸਮੇਤ ਰਾਤ ਸਮੇਂ ਐਸਡੀਐਮ ਦਫ਼ਤਰ ਸੁਨਾਮ ਦੇ ਮੂਹਰੇ ਧਰਨਾ ਦੇਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਹਿਲਾ ਭਾਜਪਾ ਆਗੂ ਦੀ ਅਗਵਾਈ ਹੇਠ ਧਰਨਾ ਦਿੱਤੇ ਜਾਣ ਦੀ ਭਿਣਕ ਪੈਂਦਿਆਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪੁੱਜਣੇ ਸ਼ੁਰੂ ਹੋ ਗਏ। ਰਾਤ ਦੇ ਕਰੀਬ ਪੌਣੇ ਦਸ ਵਜੇ ਮੌਕੇ ਤੇ ਪੁੱਜੇ ਤਹਿਸੀਲਦਾਰ ਅਮਿੱਤ ਸ਼ਰਮਾ ਵੱਲੋਂ ਵੋਟਰ ਸੂਚੀਆਂ ਸ਼ਨਿੱਚਰਵਾਰ ਤਿੰਨ ਵਜੇ ਤੱਕ ਦੇਣ ਦਾ ਭਰੋਸਾ ਦਿੱਤਾ ਗਿਆ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ। 

ਭਾਜਪਾ ਆਗੂ ਦਾਮਨ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਹਾਕਮ ਧਿਰ ਦੇ ਆਗੂਆਂ ਦੀ ਕਥਿਤ ਸ਼ਹਿ ਤੇ ਪ੍ਰਸ਼ਾਸਨ ਵੱਲੋਂ ਵਿਰੋਧੀ ਪਾਰਟੀਆਂ ਨੂੰ ਸੋਧੀਆਂ ਹੋਈਆਂ ਨਵੀਆਂ ਵੋਟਰ ਸੂਚੀਆਂ ਦੇਣ ਵਿੱਚ ਦੇਰੀ ਕੀਤੀ ਜਾ ਰਹੀ ਹੈ ਤਾਂ ਜੋ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਵਿਰੋਧੀ ਧਿਰਾਂ ਪੂਰੀ ਤਿਆਰੀ ਨਾ ਕਰ ਸਕਣ। ਇਸ ਦੌਰਾਨ ਦਾਮਨ ਬਾਜਵਾ ਨੇ ਮੀਡੀਆ ਸਾਹਮਣੇ ਹੀ ਐਸਡੀਐਮ ਸੁਨਾਮ ਨੂੰ ਫੋਨ ਕੀਤਾ ਤਾਂ ਐਸਡੀਐਮ ਵੱਲੋਂ ਕਿਹਾ ਗਿਆ ਕਿ “ਕੱਲ੍ਹ ਅਤੇ ਪਰਸੋਂ ਦਫ਼ਤਰੀ ਛੁੱਟੀ ਹੈ, ਤੁਸੀਂ ਸੋਮਵਾਰ ਨੂੰ ਲਿਸਟਾਂ ਲੈ ਲਿਓ।” ਐਸਡੀਐਮ ਦੇ ਇਸ ਬਿਆਨ ਤੋਂ ਬਾਅਦ ਮਾਮਲਾ ਹੋਰ ਗਰਮਾ ਗਿਆ, ਕਿ ਜਦ ਤੱਕ ਵੋਟਰ ਸੂਚੀਆਂ ਨਹੀਂ ਮਿਲਦੀਆਂ, ਉਹ ਧਰਨਾ ਖਤਮ ਨਹੀਂ ਕਰਨਗੇ। ਹਾਲਾਤਾਂ ਨੂੰ ਦੇਖਦੇ ਹੋਏ ਕਰੀਬ ਰਾਤ 9:30 ਵਜੇ ਤਹਿਸੀਲਦਾਰ ਨੂੰ ਖੁਦ ਮੌਕੇ ’ਤੇ ਆਉਣਾ ਪਿਆ। ਤਹਿਸੀਲਦਾਰ ਨੇ ਭਰੋਸਾ ਦਿੱਤਾ ਕਿ ਸ਼ਨੀਵਾਰ ਦੁਪਹਿਰ 3 ਵਜੇ ਤੱਕ ਨਵੀਆਂ ਵੋਟਰ ਸੂਚੀਆਂ ਉਨ੍ਹਾਂ ਨੂੰ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ। ਦਾਮਨ ਬਾਜਵਾ ਨੇ ਧਰਨਾ ਸਮਾਪਤ ਕਰਦਿਆਂ ਐਲਾਨ ਕੀਤਾ ਕਿ ਜੇਕਰ ਸ਼ਨੀਵਾਰ 3 ਵਜੇ ਤੱਕ ਵੋਟਰ ਸੂਚੀਆਂ ਨਾ ਮਿਲੀਆਂ ਤਾਂ ਸੁਨਾਮ ਦੇ ਆਈ ਟੀ ਆਈ ਚੌਂਕ ਨੂੰ ਜਾਮ ਕੀਤਾ ਜਾਵੇਗਾ। ਇਸ ਮੌਕੇ ਭਾਜਪਾ ਦੇ ਸਾਬਕਾ ਕੌਂਸਲਰ ਮੋਨਿਕਾ ਗੋਇਲ, ਸੰਜੇ ਗੋਇਲ , ਰਾਜੀਵ ਮੱਖਣ ਭਾਜਪਾ ਸਰਕਲ ਪ੍ਰਧਾਨ, ਸੰਦੀਪ ਸ਼ਰਮਾ , ਮਾਲਵਿੰਦਰ ਸਿੰਘ ਗੋਲਡੀ, ਸ਼ਕਤੀ ਗਰਗ, ਸ਼ੰਕਰ ਬਾਂਸਲ, ਰਿੰਕੂ ਆਲਮਪੁਰੀਆ, ਅਸ਼ਵਨੀ ਸਿੰਗਲਾ, ਰਜਿੰਦਰ ਬਿੱਟੂ, ਅਸ਼ੋਕ ਗੋਇਲ, ਦਰਸ਼ਨ ਨਮੋਲ, ਜਗਸੀਰ ਨਾਗਰਾ, ਨਰਿੰਦਰ ਸ਼ੇਰੋਂ, ਦੀਪੂ, ਧੀਰਜ ਗੋਇਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *