Headlines

ਲਾਇਨਜ ਕਲੱਬ ਸ਼ੇਰਪੁਰ ਦੇ ਪਰਮਿੰਦਰ ਸਿੰਘ ਚਹਿਲ ਪ੍ਰਧਾਨ ਅਤੇ ਰਾਕੇਸ਼ ਕੁਮਾਰ ਭੋਲਾ ਚੇਅਰਮੈਨ ਚੁਣੇ

ਸ਼ੇਰਪੁਰ, 31 ਮਾਰਚ (ਬਲਜੀਤ ਸਿੰਘ ਟਿੱਬਾ) Bol Punjab De, Buero:

ਇਲਾਕਾ ਸ਼ੇਰਪੁਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਲਾਇਨਜ ਕਲੱਬ ਸ਼ੇਰਪੁਰ ਦੀ ਅਹਿਮ ਮੀਟਿੰਗ ਕਲੱਬ ਦੇ ਚੇਅਰਮੈਨ ਬਲਜਿੰਦਰ ਸਿੰਘ ਬਿੱਟੂ ਦੀ ਅਗਵਾਈ ਹੇਠ ਗਲੋਬਲ ਮੈਕਓਵਰ ਸ਼ੇਰਪੁਰ ਵਿਖੇ ਹੋਈ। ਜਿਸ ਵਿੱਚ ਪਿਛਲੇ ਸਾਲ ਦਾ ਲੇਖਾ ਜੋਖਾ ਕਲੱਬ ਦੇ ਖਜ਼ਾਨਚੀ ਠੇਕੇਦਾਰ ਸੰਜੇ ਸਿੰਗਲਾ ਵੱਲੋਂ ਰੱਖਿਆ ਗਿਆ ਅਤੇ ਹਾਜ਼ਰ ਮੈਂਬਰਾਂ ਨੇ ਉਸਨੂੰ ਪ੍ਰਵਾਨਗੀ ਦਿੱਤੀ ਅਤੇ ਨਵੇਂ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੇਠ ਲਿਖੇ ਅਨੁਸਾਰ ਕੀਤੀ ਗਈ।

ਜਿਸ ਵਿੱਚ ਲਾਇਨ ਪਰਮਿੰਦਰ ਸਿੰਘ ਚਹਿਲ ਪ੍ਰਧਾਨ, ਲਾਇਨ ਸਰਿੰਦਰ ਗਰਗ ਸੈਕਟਰੀ, ਖਜ਼ਾਨਚੀ ਲਾਇਨ ਵਿਜੈ ਕੁਮਾਰ ਸਿੰਗਲਾ, ਲਾਇਨ ਰਕੇਸ਼ ਕੁਮਾਰ ਭੋਲਾ ਬੀਕੇਓ ਚੇਅਰਮੈਨ, ਲਾਇਨ ਗੁਰਮੀਤ ਪਾਲ ਸਿੰਗਲਾ ਸਰਪ੍ਰਸਤ, ਲਾਇਨ ਜਗਜੀਵਨ ਲਾਲ ਸਿੰਗਲਾ ਟੇਲ ਟਵਿਸਟਰ,ਲਾਇਨ ਚਮਕੌਰ ਸਿੰਘ ਆਸ਼ਟ ਟਾਇਮਰ, ਲਾਇਨ ਡਾ. ਗੁਰਿੰਦਰ ਪਾਲ ਗੋਇਲ ਪ੍ਰੋਜੈਕਟ ਚੇਅਰਮੈਨ, ਲਾਇਨ ਮਨਦੀਪ ਸਿੰਘ ਸੁਲਤਾਨਪੁਰ ਸੀਨੀਅਰ ਮੀਤ ਪ੍ਰਧਾਨ, ਲਾਇਨ ਦੀਪਕ ਕੁਮਾਰ ਪੀਆਰਓ ਅਤੇ ਬਾਕੀ ਸਾਰੇ ਕਲੱਬ ਦੇ ਮੈਂਬਰਾਂ ਨੂੰ ਡਾਇਰੈਕਟਰ ਮੈਂਬਰ ਚੁਣਿਆ ਗਿਆ।

ਇਸ ਮੌਕੇ ਡਾ.ਸੁਰਿੰਦਰ ਗਰਗ, ਬਲਜਿੰਦਰ ਸਿੰਘ ਬਿੱਟੂ,ਐਡੋਵਕੇਟ ਹਰਪ੍ਰੀਤ ਸਿੰਘ ਖਿੱਪਲ, ਸੰਜੇ ਸਿੰਗਲਾ ਆਦਿ ਕਲੱਬ ਮੈਂਬਰ ਹਾਜ਼ਰ ਸਨ। । ਇਸ ਮੌਕੇ ਲਾਇਨ ਆਈ ਕੇਅਰ ਚੈਰੀਟੇਬਲ ਟਰੱਸਟ ਦੇ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ। ਜਿਸ ਵਿੱਚ ਚਮਕੌਰ ਸਿੰਘ ਆਸ਼ਟ ਪ੍ਰਧਾਨ, ਦੀਪਕ ਕੁਮਾਰ ਸੈਕਟਰੀ, ਡਾ.ਗੁਰਿੰਦਰ ਪਾਲ ਗੋਇਲ ਖਜ਼ਾਨਚੀ, ਡਾ. ਸੁੁਰਿੰਦਰ ਗੋਇਲ ਨੂੰ ਪੀਆਰਓ ਚੁਣਿਆ ਗਿਆ। ਇਸ ਤੋਂ ਇਲਾਵਾ ਲਾਇਨਜ਼ ਕਲੱਬ ਸ਼ੇਰਪੁਰ ਦੇ ਸਾਰੇ ਮੈਂਬਰ ਟਰੱਸਟ ਦੇ ਟਰੱਸਟੀ ਮੈਂਬਰ ਹੋਣਗੇ। ਉਪਰੋਕਤ ਦੋਵੇਂ ਚੋਣਾਂ ਨੂੰ ਹਾਜ਼ਰ ਕਲੱਬ ਦੇ ਸਮੁੱਚੇ ਮੈਂਬਰ ਵੱਲੋਂ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ।

Leave a Reply

Your email address will not be published. Required fields are marked *