Bol Punjab De, Buero
ਜੀਵਨ ਦਾ ਲੰਮਾ ਸਮਾਂ ਨਸ਼ਿਆਂ ਦੀ ਹਨੇਰੀ ਖਿਲਾਫ ਕੰਮ ਕਰਨ ਵਾਲੇ ਮੋਹਨ ਸ਼ਰਮਾ ਜੋ ਕਿ ਬਹੁਪੱਖੀ ਲੇਖਕ ਹਨ, ਦੀ ਨਵੀਂ ਕਿਤਾਬ ‘ਕਹਿਰ ਦੀ ਹਨੇਰੀ’ ਸਥਾਨਕ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ 8 ਮਈ ਸਵੇਰ 11 ਵਜੇ ਲੋਕ ਅਰਪਣ ਕੀਤੀ ਜਾਵੇਗੀ। ਦੱਸਣਾ ਬਣਦਾ ਹੈ ਕਿ ਇਸ ਸਮੇਂ ‘ਕਲਾਬਾਜ਼ੀਆਂ ਪ੍ਰਕਾਸ਼ਨ’ ਦੀ ਸ਼ੁਰੂਆਤ ਹੋਵੇਗੀ। ਇਹ ਕਿਤਾਬ ਵੀ ਨੌਜਵਾਨ ਲੇਖਕ ਜੀਤ ਹਰਜੀਤ ਨੇ ਆਪਣੇ ‘ਕਲਾਬਾਜ਼ੀਆਂ ਪ੍ਰਕਾਸ਼ਨ’ ਰਾਹੀਂ ਹੀ ਛਾਪੀ ਹੈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਈ.ਡੀ ਅਧਿਕਾਰੀ ਸ. ਨਿਰੰਜਨ ਸਿੰਘ ਪਹੁੰਚ ਰਹੇ ਹਨ। ਇਸ ਮੌਕੇ ਜੀਤ ਹਰਜੀਤ ਨੇ ਕਿਹਾ ਕਿ ਸਮਾਗਮ ਰਾਹੀਂ ਅਸੀਂ ਸ਼ਬਦਾਂ ਜਰੀਏ ਨਸ਼ਾ ਰਹਿਤ ਸਮਾਜ ਸਿਰਜਣ ਲਈ ਇੱਕ ਉਪਰਾਲਾ ਕਰ ਰਹੇ ਹਾਂ। ਉਹਨਾਂ ਕਿਹਾ ਕਿ ਕਿਤਾਬ ਵਿੱਚ ਨਸ਼ਿਆਂ ਦੀ ਦਲਦਲ ਤੋਂ ਜੀਵਨ ਦੀ ਮੁੱਖ ਧਾਰਾ ਤੱਕ ਦਾ ਸਫਰ ਤੈਅ ਕਰਨ ਵਾਲੇ ਵੱਖ ਵੱਖ ਨਸ਼ਾ ਪੀੜਤਾਂ ਦੀਆਂ ਕਹਾਣੀਆਂ ਹਨ, ਜੋ ਕਿ ਨੌਜਵਾਨੀ ਨੂੰ ਸਹੀ ਦਿਸ਼ਾ ਵੱਲ ਤੁਰਨ ਦੇ ਲਈ ਪ੍ਰੇਰਤ ਕਰਨਗੀਆਂ।ਇਸ ਕਿਤਾਬ ਨੂੰ ਸ ਸ ਰਮਲਾ ਨੇ ਸੰਪਾਦਤ ਕੀਤਾ ਹੈ।