ਮਾਲੇਰਕੋਟਲਾ, 07 ਅਪ੍ਰੈਲ Bol Punjab De, Buero *ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਸਮਾਜਿਕ ਭਲਾਈ ਲਈ ਉਦਯੋਗਿਕ ਇਕਾਈਆਂ ਨੂੰ ਸੀ.ਐਸ.ਆਰ ਫੰਡ ਵਰਤਣ ਦੀ ਕੀਤੀ ਅਪੀਲ ਸੀ.ਐਸ.ਆਰ (ਕਾਰਪੋਰੇਟ ਸਮਾਜਿਕ ਜਿੰਮੇਵਾਰੀ) ਪਹਿਲਕਦਮੀ ਤਹਿਤ ਅਰਿਹੰਤ ਸਪਿਨਿੰਗ ਮਿਲਜ਼ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ਦੇ ਲੋੜਵੰਦ ਵਿਅਕਤੀਆਂ ਲਈ ਇੱਕ ਸਮਾਗਮ ਦਾ ਆਯੋਜਨ ਤਾਰਾ ਤਾਰਾ ਕਾਨਵੈਂਟ ਸਕੂਲ ਮਾਲੇਰਕੋਟਲਾ ਵਿਖੇ ਕੀਤਾ ਗਿਆ । ਜਿਸ ਵਿੱਚ ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ 15 ਲੋੜਵੰਦਾਂ ਨੂੰ ਕਰੀਬ 10 ਲੱਖ 50 ਹਜਾਰ ਰੁਪਏ ਦੀ ਲਾਗਤ ਦੇ ਆਟੋਮੈਟਿਕ ਟਰਾਈ ਸਾਇਕਲ ਵੰਡੇ । ਇਸ ਮੌਕੇ ਉਦਯੋਗਿਕ ਇਕਾਈ ਦੇ ਮੁੱਖੀ ਸੁਮਿਤ ਅਗਰਵਾਲ, ਐਚ.ਆਰ.ਹੈਂਡ ਸੁਰਿੰਦਰ ਭਾਟੀਆਂ ਅਤੇ ਸੀ.ਐਸ.ਆਰ. ਮੁੱਖੀ ਰਾਜ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ । ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਸਮਾਜ ਦੇ ਕਮਜ਼ੋਰ ਅਤੇ ਲੋੜਵੰਦ ਵਰਗਾਂ ਦੀ ਸਹਾਇਤਾ ਕਰਨਾ ਸਾਡੇ ਸਾਰੀਆਂ ਦੀ ਸਮਾਜਿਕ ਤੇ ਨੈਤਿਕ ਸਾਂਝੀ ਜਿੰਮੇਵਾਰੀ ਹੈ। ਉਨ੍ਹਾਂ ਅਰਿਹੰਤ ਸਪਿਨਿੰਗ ਮਿਲਜ਼ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨਾਲ ਲੋੜਵੰਦ ਲੋਕਾਂ ਦੀ ਜ਼ਿੰਦਗੀ ਆਸਾਨ ਬਣਦੀ ਹੈ ਅਤੇ ਉਹ ਸਮਾਜ ਦੀ ਮੁੱਖ ਧਾਰਾ ਨਾਲ ਜੁੜ ਸਕਦੇ ਹਨ।…