Headlines

ਨੈਸ਼ਨਲ ਨਰਸਿੰਗ ਇੰਸਟੀਚਿਊਟ ਵੱਲੋਂ ਸੰਗਰੂਰ ਤੋਂ ਮੋਗਾ ਤਬਦੀਲ ਹੋਏ ਜ਼ਿਲਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੂੰ ਦਿੱਤਾ ‘ਨਾਗਰਿਕ ਅਭਿਨੰਦਨ’

ਚਾਹਲ ਇੱਕ ਸਫ਼ਲ ਪੁਲਿਸ ਅਧਿਕਾਰੀ ਵਜੋਂ ਜ਼ਿਲੇ ਵਿੱਚ ਵਿਚਰੇ : ਸ਼ਿਵ ਆਰੀਆ

ਸੰਗਰੂਰ, 31 ਮਈ Bol Punjab De, Buero 


ਸੰਗਰੂਰ ਵਿੱਚ ਤਕਰਬੀਨ ਢਾਈ ਸਾਲ ਜ਼ਿਲਾ ਪੁੁਲਿਸ ਮੁਖੀ ਵਜੋਂ ਸੇਵਾਵਾਂ ਨਿਭਾਉਣ ਵਾਲੇ ਸਰਤਾਜ ਸਿੰਘ ਚਹਿਲ ਨੂੰ ਉਨਾਂ ਦੀ ਮੋਗਾ ਬਦਲੀ ਹੋ ਜਾਣ ਉਤੇ ਸਥਾਨਕ ਨੈਸ਼ਨਲ ਨਰਸਿੰਗ ਕਾਲਜ ਵਿੱਚ ਨਾਗਰਿਕ ਅਭਿਨੰਦਨ ਦਿੱਤਾ ਗਿਆ। ਇਸ ਸਮਾਗਮ ਵਿੱਚ ਮਨਦੀਪ ਸਿੰਘ ਸਿੱਧੂ ਸਾਬਕਾ ਡੀਆਈਜੀ ਵਿਸ਼ੇਸ਼ ਤੌਰ ਤੇ ਪੁੱਜੇ।

ਇਸ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਸ: ਚਾਹਲ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਨੌਜਵਾਨ ਅਧਿਕਾਰੀ ਨੇ ਇਸ ਜ਼ਿਲੇ ਵਿੱਚ ਆਪਣੀਆਂ ਖੂਬਸੂਰਤ ਸੇਵਾਵਾਂ ਸਦਕਾ ਇਕ ਵਿਸ਼ੇਸ਼ ਛਾਪ ਛੱਡੀ ਹੈ ਜੋ ਲੰਬਾ ਸਮਾਂ ਲੋਕਾਂ ਦੇ ਮਨ ਮਸਤਕ ਵਿੱਚ ਕਾਇਮ ਰਹੇਗ
 ਨੈਸ਼ਨਲ ਨਰਸਿੰਗ ਇੰਸਟਚਿਊਟ ਦੇ ਚੇਅਰਮੈਨ ਇੰਜ. ਸ਼ਿਵ ਆਰੀਆ ਨੇ ਸ: ਚਾਹਲ ਨੂੰ ਇਕ ਸਫਲ ਅਧਿਕਾਰੀ ਦੱਸਿਆ। ਉਨਾਂ ਕਿਹਾ ਕਿ ਸ: ਚਾਹਲ ਦੇ ਜ਼ਿਲਾ ਪੁਲਿਸ ਮੁਖੀ ਹੁੰਦਿਆਂ ਜ਼ਿਲੇ ਵਿੱਚ ਅਮਨ ਕਾਨੂੰਨ ਦੀ ਹਾਲਤ ਬਹੁਤ ਹੀ ਵਧੀਆ ਸੀ। ਗੈਰ ਸਮਾਜੀ ਅਨਸਰਾਂ ਨੂੰ ਪੁਲਿਸ ਨੇ ਵੱਡੇ ਪੱਧਰ ਤੇ ਨਕੇਲ ਪਾਈ।

 ਸਮਾਗਮ ਨੂੰ ਇੰਨਫੋਟੈਕ ਪੰਜਾਬ ਦੇ ਚੇਅਰਮੈਨ  ਡਾ. ਗੁਨਿੰਦਰਜੀਤ ਸਿੰਘ ਜਵੰਧਾ, ਵਧੀਕ ਡਿਪਟੀ ਕਮਿਸ਼ਨਰ ਸੁਖਚੈਨ ਸਿੰਘ, ਐਸ.ਪੀ.ਨਵਰੀਤ ਸਿੰਘ ਵਿਰਕ, ਐਸ.ਪੀ.(ਐਚ) ਰਾਜੇਸ਼ ਛਿੱਬਰ, ਸੁਰਜੀਤ ਸਿੰਘ ਗਰੇਵਾਲ ਐਡਵੋਕੇਟ, ਲਲਿਤ ਗਰਗ ਐਡਵੋਕੇਟ, ਘਣਸ਼ਿਆਮ ਕਾਂਸਲ ਸਾਬਕਾ ਗਵਰਨਰ ਰੋਟਰੀ ਜ਼ਿਲਾ 3090, ਭੁਪਿੰਦਰ ਸਿੰਘ ਪ੍ਰਧਾਨ ਨਗਰ ਕੌਂਸਲ ਸੰਗਰੂਰ, ਹਰਜੀਤ ਸਿੰਘ ਢੀਂਗਰਾ ਅਤੇ ਏ.ਪੀ ਸਿੰਘ ਬਾਬਾ ਨੇ ਵੀ ਸੰਬੋਧਨ ਕਰਦਿਆਂ ਸ: ਚਾਹਲ ਅਤੇ ਸੰਗਰੂਰ ਤੋਂ ਬਨੂੜ ਤੋਂ ਤਬਦੀਲ ਹੋ ਕੇ ਗਏ ਡੀਐਸਪੀ ਸੁਖਦੇਵ ਸਿੰਘ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।  ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਕਲਾਤਮਿਕ ਪੇਸ਼ਕਾਰੀ ਕੀਤੀ ਗਈ। ਪਿ੍ਰੰਸੀਪਲ ਡਾ. ਪਰਮਜੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਸ: ਸਰਤਾਜ ਚਾਹਲ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਗਰੂਰ ਵਿੱਚ ਬਿਤਾਏ ਢਾਈ ਸਾਲ ਉਨਾਂ ਲਈ ਇਕ ਯਾਦਗਾਰੀ ਪਲ ਬਣ ਗਏ ਹਨ। ਇਸ਼ ਮੌਕੇ ਹੋਰਨਾਂ ਤੋਂ ਇਲਾਵਾ ਸਾਹਿਤ ਸਦਨ ਸੰਗਰੂਰ ਦੇ ਪ੍ਰਧਾਨ ਦਲਵਾਰ ਸਿੰਘ ਚੱਠੇ, ਕੋਆਰਡੀਨੇਟਰ ਜੀਤ ਹਰਜੀਤ, ਡਾ ਜੋਤੀ ਗੁਪਤਾ, ਡਾ ਹਰਪ੍ਰੀਤ ਕੌਰ ਖਾਲਸਾ, ਪਿ੍ਰਤਪਾਲ ਸਿੰਘ ਆਹੂਲਵਾਲੀਆਂ,  ਕੇਵਲ ਸਿੰਘ ਤੂਰ, ਡਾ ਨਰਵਿੰਦਰ ਕੌਂਸਲ ਪ੍ਰਧਾਨ ਸੀਨੀਅਰ ਸਿਟੀਜਨ ਭਲਾਈ ਸੰਸਥਾ, ਜਗਜੀਤ ਸਿੰਘ ਜਨਰਲ ਸਕੱਤਰ, ਸੂਬਾਈ ਪੈਨਸ਼ਨਰਜ਼ ਆਗੂ ਰਾਜ ਕੁਮਾਰ ਅਰੋੜਾ, ਗੁਰਤੇਜ ਸਿੰਘ ਗਰੇਵਾਲ ਐਡਵੋਕੇਟ, ਐਸਐਸ ਢੀਂਡਸਾ ਪ੍ਰਧਾਨ ਜ਼ਿਲਾ ਬਰਾ ਐਸੋਸੀਏਸ਼ਣ, ਜਸਵੰਤ ਸਿੰਘ ਖਹਿਰਾ ਸਕੱਤਰ, ਵਿਸ਼ਾਲ ਗੁਪਤਾ ਪ੍ਰਧਾਨ ਬਲਾਕ ਇੰਡਸਟਰੀ ਚੈਂਬਰ ਸੰਗਰੂਰ, ਮਨੀਸ਼ ਗਰਗ, ਬਲਰਾਜ ਓਬਰਾਏ ਬਾਜ਼ੀ, ਸੁਰਿੰਦਰਵਾਲ ਸਿੰਘ ਸਿੱਦਕੀ, ਸੁਰਜੀਤ ਸਿੰਘ ਸਾਬਕਾ ਈਓ, ਤੇਜਿੰਦਰ ਸਿੰਘ ਵਿੱਕੀ, ਪਰਮਜੀਤ ਸਿੰਘ ਟਿਵਾਣਾ, ਅਨਿਲ ਜੁਨੇਜਾ ਅਤੇ ਹੋਰ ਸ਼ਖਸੀਅਤਾਂ ਵੀ ਮੌਜ਼ੂਦ ਸਨ।

Leave a Reply

Your email address will not be published. Required fields are marked *