** ਭਾਜਪਾ ਪੂਰੀ ਦ੍ਰਿੜਤਾ ਨਾਲ ਲੜੇਗੀ ਕੌਂਸਲ ਚੋਣਾਂ– ਦਾਮਨ ਬਾਜਵਾ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਸੂਬੇ ਅੰਦਰ ਨੇੜ ਭਵਿੱਖ ਵਿੱਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਭਾਜਪਾ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। ਵੀਰਵਾਰ ਨੂੰ ਸੁਨਾਮ ਵਿਖੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਪਾਰਟੀ ਵੱਲੋਂ ਨਿਯੁਕਤ ਕੀਤੇ ਆਬਜ਼ਰਵਰ ਜੀਵਨ ਗਰਗ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਭਾਜਪਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਬਜ਼ਰਵਰ ਜੀਵਨ ਗਰਗ, ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ, ਹਰਮਨਦੇਵ ਸਿੰਘ ਬਾਜਵਾ ਅਤੇ ਮੰਡਲ ਪ੍ਰਧਾਨ ਰਾਜੀਵ ਕੁਮਾਰ ਮੱਖਣ ਨੇ ਕਿਹਾ ਕਿ ਭਾਜਪਾ ਨਗਰ ਕੌਂਸਲ ਚੋਣਾਂ ਪੂਰੀ ਦ੍ਰਿੜਤਾ ਨਾਲ ਲੜੇਗੀ। ਨਗਰ ਕੌਂਸਲ ਚੋਣਾਂ ਵਿੱਚ ਜਿੱਤ ਭਾਜਪਾ ਦੀ ਸੂਬੇ ਅੰਦਰ ਸਰਕਾਰ ਦਾ ਮੁੱਢ ਬੰਨ੍ਹੇਗੀ। ਉਨ੍ਹਾਂ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਨਗਰ ਕੌਂਸਲ ਚੋਣਾਂ ਦੀ ਤਿਆਰੀ ਵਿੱਚ ਜੁੱਟ ਜਾਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੂਬੇ ਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਬੂਥ ਪੱਧਰ ਤੇ ਲੈਕੇ ਜਾਣ ਤਾਂ ਜੋ ਸਰਕਾਰ ਦੇ ਵਿਕਾਸ ਦਾ ਕੱਚ ਸੱਚ ਸਾਹਮਣੇ ਲਿਆਂਦਾ ਜਾ ਸਕੇ। ਬੁਲਾਰਿਆਂ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਸ਼ਹਿਰ ਦੇ ਹਰ ਵਾਰਡ ਵਿੱਚ ਚੋਣ ਲੜਣ ਦੇ ਸਮਰੱਥ ਹੈ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਿਸ਼ੀ ਪਾਲ ਖੇਰਾ , ਅੰਮ੍ਰਿਤ ਰਾਜਵੀਰ ਸਿੰਘ ਚੱਠਾ, ਪ੍ਰੇਮ ਗੁਗਨਾਨੀ, ਮੋਨਿਕਾ ਗੋਇਲ, ਸੁਮਨ ਸਿੰਗਲਾ, ਸੀਮਾ ਰਾਣੀ, ਸ਼ੰਕਰ ਬਾਂਸਲ, ਡਾਕਟਰ ਜਗਮਹਿੰਦਰ ਸੈਣੀ, ਰਾਜੀਵ ਗਰਗ, ਸ਼ਕਤੀ ਗਰਗ, ਸ਼ੰਕਰ ਗਰਗ, ਅਸ਼ੋਕ ਗੋਇਲ, ਭਗਵਾਨ ਸਿੰਘ, ਮਹਿੰਦਰ ਸਿੰਘ , ਜਰਨੈਲ ਸਿੰਘ ਢੋਟ, ਰਾਜੀਵ ਮਿੰਟਾ, ਰਜਤ ਸ਼ਰਮਾ, ਜੌਨੀ ਸ਼ਰਮਾ, ਧੀਰਜ ਗੋਇਲ ਆਦਿ ਹਾਜ਼ਰ ਸਨ।