Headlines

ਸੁਨਾਮ ਚ, ਬਿਜਲੀ ਕੱਟਾਂ ਖ਼ਿਲਾਫ਼ ਧਰਨਾ 30 ਨੂੰ 

** ਸੂਬਾ ਸਰਕਾਰ ਬਿਜਲੀ ਸਪਲਾਈ ਯਕੀਨੀ ਬਣਾਉਣ ਚ, ਹੋਈ ਫੇਲ੍ਹ– ਗੋਲਡੀ 

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਸ਼੍ਰੋਮਣੀ ਅਕਾਲੀ ਦਲ ਹਲਕਾ ਸੁਨਾਮ ਵੱਲੋਂ ਹਲਕੇ ਅੰਦਰ ਲੱਗ ਰਹੇ ਭਾਰੀ ਬਿਜਲੀ ਕੱਟਾਂ ਦੇ ਖਿਲਾਫ 30 ਅਪ੍ਰੈਲ ਦਿਨ ਵੀਰਵਾਰ ਨੂੰ ਸਵੇਰੇ ਦਸ ਵਜੇ ਐਸ ਡੀ ਐਮ ਦਫਤਰ ਸੁਨਾਮ ਦੇ ਬਾਹਰ ਰੋਸ ਧਰਨਾ ਲਗਾਇਆ ਜਾਵੇਗਾ।ਇਸ ਧਰਨੇ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਖਡਿਆਲ ਨੇ ਕਿਹਾ ਕਿ ਗਰਮੀ ਦਾ ਮੌਸਮ ਚੱਲ ਰਿਹਾ ਹੈ , ਨਾਲ ਹੀ ਹਾੜੀ ਦਾ ਸੀਜ਼ਨ ਵੀ ਜ਼ੋਰਾਂ ਤੇ ਹੈ।ਹਰ ਇਨਸਾਨ ਆਪਣੇ ਕੰਮਾਂ ਤੋਂ ਵਿਹਲਾ ਹੋਕੇ ਜਦੋਂ ਘਰ ਪਹੁੰਚ ਕੇ ਅਰਾਮ ਕਰਨ ਲੱਗਦਾ ਹੈ ਤਾਂ ਬਿਜਲੀ ਦਾ ਕੱਟ ਲਗ ਜਾਂਦਾ ਹੈ। ਇਥੇ ਹੀ ਬਸ ਨਹੀਂ ਰਾਤ ਸੋਣ ਸਮੇਂ ਅਤੇ ਦਿਨ ਵਿੱਚ ਕੰਮ ਸਮੇਂ ਵੀ ਬਿਜਲੀ ਕੱਟ ਲੋਕਾਂ ਦੇ ਵੱਟ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਕੱਟਾਂ ਕਾਰਨ ਪਾਣੀ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਜਿਸ ਦਾ ਬੁਰਾ ਅਸਰ ਆਮ ਜਨ ਤੇ ਪੈ ਰਿਹਾ ਹੈ। ਲੋਕਾਂ ਦੀ ਇਸ ਸਮੱਸਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ 30 ਅਪ੍ਰੈਲ ਨੂੰ ਐਸ ਡੀ ਐਮ ਦਫਤਰ ਅੱਗੇ ਧਰਨਾ ਲਾਕੇ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਇਸ ਧਰਨੇ ਵਿੱਚ ਸ਼ਾਮਲ ਹੋਣ ਦਾ ਅਵਾਹਨ ਕਰਦਿਆ ਕਿਹਾ ਕਿ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਸ਼ਾਮਲ ਹੋਕੇ ਆਪਣੀਆਂ ਮੁਸ਼ਕਿਲਾਂ ਦੇ ਨਿਵਾਰਨ ਦੀ ਮੰਗ ਜ਼ੋਰਦਾਰ ਢੰਗ ਨਾਲ ਪ੍ਰਸ਼ਾਸਨ ਅੱਗੇ ਰੱਖੀ ਜਾ ਸਕੇ।










































Leave a Reply

Your email address will not be published. Required fields are marked *