Headlines

ਸ਼ੇਰਪੁਰ ਵਿਖੇ ਗੁਰਦੁਆਰਾ ਸਾਹਿਬ ਚੋ ਦਿਨ ਦਿਹਾੜੇ ਮੋਟਰਸਾਈਕਲ ਚੋਰੀ

ਸ਼ੇਰਪੁਰ, 28 ਅਪ੍ਰੈਲ (ਬਲਜੀਤ ਸਿੰਘ ਟਿੱਬਾ )

ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ ਵਿਚੋਂ ਬੀਤੀ ਕੱਲ ਇੱਕ ਮੋਟਰਸਾਈਕਲ ਚੋਰੀ ਹੋ ਜਾਣ ਦੇ ਸਮਾਂਚਾਰ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿਸਤਰੀ ਗੁਰਪ੍ਰੀਤ ਸਿੰਘ ਪੁੱਤਰ ਨਾਥ ਸਿੰਘ ਖੁੱਡੀ ਕਲਾਂ ਜੋ ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ ਵਿਖੇ ਲਿਫਟ ਲਗਾਉਣ ਦਾ ਕੰਮ ਕਰਦੇ ਹਨ, ਨੇ ਦੱਸਿਆ ਕਿ ਮੇਰਾ ਮੋਟਰਸਾਈਕਲ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਖੜਾ ਸੀ  ਅਤੇ ਅਸੀਂ ਆਪਣੇ ਕੰਮ ਵਿੱਚ ਲੱਗੇ ਹੋਏ ਸੀ। ਅੱਜ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਣ ਕਾਰਨ ਗੁਰੂ ਘਰ ਦੇ ਕੈਮਰੇ ਬੰਦ ਸਨ ਜਿਸ ਸਮੇਂ ਮੇਰਾ ਮੋਟਰਸਾਈਕਲ 12 ਵਜੇ ਤੋਂ  2 ਵਜੇ ਵਿਚਕਾਰ ਚੋਰੀ ਕਰ ਲਿਆ ਗਿਆ। 

ਪੀੜਤ ਵਿਅਕਤੀ ਵੱਲੋਂ  ਆਪਣੇ ਪੱਧਰ ਤੇ ਨੇੜੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ । ਇਸ ਤੋਂ ਇਲਾਵਾ ਮੋਟਰਸਾਈਕਲ ਚੋਰੀ ਹੋ ਜਾਣ ਦੀ ਥਾਣਾ ਸ਼ੇਰਪੁਰ ਵਿਖੇ ਵੀ ਦਰਖਾਸਿਤ ਦੇ ਦਿੱਤੀ ਗਈ ਹੈ। ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ। ਜੋ ਬਿਨਾਂ ਕਿਸੇ ਡਰ ਦੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਹਨ।

Leave a Reply

Your email address will not be published. Required fields are marked *