– ਸੀਬੀਐਸਈ ਬੋਰਡ ਦਸਵੀਂ ਕਲਾਸ ਵਿੱਚੋਂ ਵੀ ਪ੍ਰਾਪਤ ਕੀਤੇ 93 ਪ੍ਰਤੀਸ਼ਤ ਅੰਕ
ਸ਼ੇਰਪੁਰ , 21ਮਈ ( ਬਲਜੀਤ ਸਿੰਘ ਟਿੱਬਾ ) Bol Punjab De, Buero
ਕਸਬੇ ਨੇੜਲੇ ਪਿੰਡ ਖੇੜੀ ਕਲਾਂ (ਚਹਿਲਾਂ) ਦੇ ਜਪਨਾਮ ਸਿੰਘ ਜੱਸੀ ਪੁੱਤਰ ਜਸਵੀਰ ਕੌਰ ਦੋਹਤਾ ਸ੍ਰ ਗਿਆਨ ਸਿੰਘ ਖੇੜੀ ਕਲਾਂ ਨੇ ਸ਼੍ਰੀ ਚੈਤੰਨਿਆ ਟੈਕਨੋ ਸਕੂਲ ਧੂਰੀ ਵਿਖੇ ਪੜ੍ਹਦਿਆਂ ਸੀਬੀਐਸਈ ਬੋਰਡ ਦਸਵੀਂ ਕਲਾਸ ਵਿੱਚੋਂ 93 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਅਤੇ ਸਲਾਈਟ ਪ੍ਰੀਖਿਆ ਵਿੱਚੋਂ 78.75 ਅੰਕਾਂ ਨਾਲ ਆਲ ਇੰਡੀਆ ਵਿੱਚੋਂ 38ਵਾਂ ਰੈਂਕ ਪ੍ਰਾਪਤ ਕਰਕੇ ਆਪਣੇ ਸਕੂਲ , ਮਾਪਿਆਂ , ਪਿੰਡ ਖੇੜੀ ਕਲਾਂ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਜਿਸ ਨਾਲ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਛਾਈ ਹੋਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਪਨਾਮ ਸਿੰਘ ਜੱਸੀ ਦੀ ਮਾਤਾ ਜਸਵੀਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ ਕਿ ਜਪਨਾਮ ਸਿੰਘ ਜੱਸੀ ਨੇ ਸਖਤ ਮਿਹਨਤ ਕਰਕੇ ਪਰਿਵਾਰ ਦਾ ਨਾਮ ਚਮਕਾਇਆ ਹੈ ਅਤੇ ਅੱਜ ਉਹ ਭਾਰਤ ਭਰ ਵਿੱਚ ਕਿਤੇ ਵੀ ਆਪਣੀ ਪਸੰਦੀਦਾ ਇੰਜ਼ੀਨੀਅਰ ਦੀ ਡਿਗਰੀ ਪ੍ਰਾਪਤ ਕਰ ਸਕਦਾ ਹੈ । ਉਨ੍ਹਾਂ ਇਸ ਲਈ ਜਪਨਾਮ ਸਿੰਘ ਜੱਸੀ ਦੇ ਅਧਿਆਪਕਾਂ ਦਾ ਧੰਨਵਾਦ ਕੀਤਾ ।