Headlines

ਰੋਟਰੀ ਕਲੱਬ ਸਿਟੀ ਨੇ ਲਾਇਆ ਕੜ੍ਹੀ ਚਾਵਲਾ ਦਾ ਲੰਗਰ 

Oplus_16908288

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ *** ਅਧਿਕ ਮਾਸ* ਦੇ ਪਵਿੱਤਰ ਮੌਕੇ  ਰੋਟਰੀ ਕਲੱਬ ਸਿਟੀ ਸੁਨਾਮ ਨੇ ਸਥਾਨਕ ਬ੍ਰਹਮ ਸੀਰਾ ਮੰਦਰ ਦੇ ਬਾਹਰ *ਕੜ੍ਹੀ-ਚਾਵਲ*  ਦਾ ਲੰਗਰ ਲਗਾਇਆ। ਕਲੱਬ ਦੇ ਪ੍ਰਧਾਨ ਰਾਜੀਵ ਕੁਮਾਰ ਮੱਖਣ, ਸਕੱਤਰ ਮੁਨੀਸ਼ ਮੋਨੂੰ ਅਤੇ ਖਜ਼ਾਨਚੀ ਰਾਜੇਸ਼ ਡੱਲਾ ਦੀ ਅਗਵਾਈ ਹੇਠ ਲਾਏ ਲੰਗਰ ਦਾ ਸੰਗਤਾਂ ਨੇ ਆਨੰਦ ਮਾਣਿਆ।

ਇਸ ਮੌਕੇ ਬੋਲਦਿਆਂ ਕਲੱਬ ਦੇ ਪ੍ਰਧਾਨ ਰਾਜੀਵ ਮੱਖਣ ਨੇ ਕਿਹਾ ਕਿ ਰੋਟਰੀ ਕਲੱਬ ਹਮੇਸ਼ਾ ਸਮਾਜ ਸੇਵੀ ਗਤੀਵਿਧੀਆਂ ਵਿੱਚ ਸਭ ਤੋਂ ਅੱਗੇ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਣ ਸੰਭਾਲ ਅਤੇ ਸਫਾਈ ਮੁਹਿੰਮਾਂ ਦੇ ਨਾਲ-ਨਾਲ, ਕਲੱਬ ਸਮੇਂ-ਸਮੇਂ ‘ਤੇ ਭੁੱਖਿਆਂ ਨੂੰ ਭੋਜਨ ਦੇਣ ਲਈ ਪ੍ਰੋਜੈਕਟਾਂ ਦਾ ਆਯੋਜਨ ਕਰਦਾ ਹੈ, ਜਿਸ ਨਾਲ ਮਨੁੱਖਤਾ ਦੀ ਸੇਵਾ ਹੁੰਦੀ ਹੈ। ਉਨ੍ਹਾਂ ਆਖਿਆ ਕਿ ਲੋੜਵੰਦਾਂ ਦੀ ਮਦਦ ਕਰਕੇ ਮਨੁੱਖ ਦੇ ਮਨ ਨੂੰ ਸਕੂਨ ਮਿਲਦਾ ਹੈ।ਇਸ ਧਾਰਮਿਕ ਸਮਾਗਮ ਨੂੰ ਸਫਲ ਬਣਾਉਣ ਲਈ ਕਈ ਪ੍ਰਮੁੱਖ ਮੈਂਬਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ, ਜਿਨ੍ਹਾਂ ਵਿੱਚ ਆਸ਼ੂ, ਸੁਰਿੰਦਰ ਲੌਂਗੋਵਾਲੀਆ, ਸੁਰਿੰਦਰ ਸਿੰਦੀ, ਅਨਿਕ ਬਾਂਸਲ, ਚੰਦਰ ਸ਼ੇਖਰ ਗੋਇਲ, ਦੀਪਕ ਸਿੰਗਲਾ, ਸੰਜੇ ਕਾਂਸਲ, ਧੀਰਜ, ਰਾਜੇਸ਼ ਮੱਪਾ, ਪ੍ਰਵੀਨ ਪੀਨਾ, ਲੱਕੀ ਗੋਇਲ, ਕੇਵਲ ਕ੍ਰਿਸ਼ਨ ਬੱਲੂ ਅਤੇ ਸ਼ਾਮਲ ਹਨ।

Leave a Reply

Your email address will not be published. Required fields are marked *