Headlines

ਮਾਹਮਦਪੁਰ ਵਿਖੇ ਨਵੀ ਬਣੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦਾ ਉਦਘਾਟਨ

ਸ਼ੇਰਪੁਰ, 12 ਜੂਨ Bol Punjab De, Buero 

ਗ੍ਰਾਮ ਪੰਚਾਇੰਤ ਮਾਹਮਦਪੁਰ, ਬਾਬਾ ਹਰਨਾਮ ਸਿੰਘ ਟਰੱਸਟ ਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਮਾਹਮਦਪੁਰ ਵਿਖੇ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਨੂੰ ਸਥਾਪਿਤ ਕਰਵਾਇਆ ਗਿਆ । ਜਿਸਦਾ ਉਦਘਾਟਨ ਕਰਨਵੀਰ ਸਿੰਘ ਰੰਧਾਵਾ ਉਪ ਰਜਿਸਟਰਾਰ ਸਹਿਕਾਰੀ ਸਭਾ ਸੰਗਰੂਰ ਅਤੇ ਸੰਦੀਪ ਕੌਰ ਰੰਧਾਵਾ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਧੂਰੀ ਕੀਤਾ । ਇਸ ਮੋਕੇ ਡੀ.ਆਰ ਕਰਨਵੀਰ ਰੰਧਾਵਾ ਨੇ ਦੱਸਿਆ ਕਿ ਇਸ ਸੰਸਥਾ ਦੇ ਖੁੱਲਣ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਪੁੱਜੇਗਾ । ਇਸ ਸਹਿਕਾਰੀ ਸਭਾ ਵਿਚ ਕਿਸਾਨਾਂ ਨੂੰ ਖਾਦ, ਕੀਟਨਾਸਕ ਦਵਾਈਆਂ ਤੇ ਨਿੱਤ ਵਰਤੋਂ ਦੀਆਂ ਚੀਜਾਂ ਵਾਜਬ ਰੇਟਾ ਤੇ ਮਿਲਣਗੀਆਂ । ਸਹਾਇਕ ਰਜਿਟਰਾਰ ਸੰਦੀਪ ਕੌਰ ਰੰਧਾਵਾ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ । ਇਸ ਮੋਕੇ ਸਰਪੰਚ ਗੁਰਮੀਤ ਸਿੰਘ ਮਾਹਮਦਪੁਰ, ਬਾਬਾ ਹਰਨਾਮ ਸਿੰਘ ਟਰੱਸਟ ਦੇ ਪ੍ਰਧਾਨ ਜੰਗੀਰ ਸਿੰਘ, ਮਾ: ਭਗਾਵਨ ਸਿੰਘ, ਜਥੇ: ਨਿਰਭੈ ਸਿੰਘ, ਬਲਵੰਤ ਸਿੰਘ ਮਾਹਮਦਪੁਰ , ਮਹਾਤਮਾ ਸਿੰਘ, ਕੁਲਦੀਪ ਸਿੰਘ ਲੀਲਾ, ਚਰਨਜੀਤ ਸਿੰਘ, ਨਿਰਮਲ ਸਿੰਘ (ਸਾਰੇ ਸੁਸਾਇਟੀ ਮੈਂਬਰ)ਅਸਰਫ ਮੁਹੰਮਦ , ਕੁਲਵੰਤ ਸਿੰਘ ਮੀਤ ਪ੍ਰਧਾਨ  ਗੁਰਪ੍ਰੀਤ ਸਿੰਘ ਗੁਰੀ ਬਧੇਸਾ, ਗੁਰਬਚਨ ਸਿੰਘ,ਮੇਜਰ ਸਿੰਘ ਧਾਲੀਵਾਲ, ਰਾਜਪਾਲ ਮੈਨੇਜਰ, ਹਰਮਨ ਬੜੀ, ਗੁਰਮੀਤ ਸਿੰਘ , ਮਨਜਿੰਦਰ ਸਿੰਘ ਕਾਤਰੋਂ, ਅਰਸਦੀਪ ਸਿੰਘ, ਅਮਨਦੀਪ ਸਿੰਘ,  ਤੇਜਸਵਰ ਭਾਰਦਵਾਜ ਇੰਸ: ਸਹਿਕਾਰੀ ਸਭਾ ਮੋਜੂਦ ਸਨ ।

Leave a Reply

Your email address will not be published. Required fields are marked *