Headlines

ਆਊਟਸੋਰਸ ਮਿਉਂਸਪਲ ਕਾਮਿਆਂ ਨੇ ਮੰਗਿਆ ਪੂਰਾ ਮਿਹਨਤਾਨਾ 

ਦਰਸ਼ਨ ਸਿੰਘ ਚੌਹਾਨ,Bol Punjab De, Buero 

ਸੁਨਾਮ – ਮਜ਼ਦੂਰ ਦਿਹਾੜੇ ਮੌਕੇ ਜ਼ਿਲ੍ਹਾ ਮਿਉਂਸਪਲ ਆਊਟਸੋਰਸ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਸਥਾਨਕ ਨਗਰ ਕੌਂਸਲ ਦਫ਼ਤਰ ਦੇ ਪਾਰਕ ਵਿੱਚ ਹੋਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸ਼ਹੀਦ ਕਾਮਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਉਪਰੰਤ ਸਭਾ ਨੂੰ ਸੰਬੋਧਨ ਕਰਦਿਆਂ ਮਿਉਂਸਪਲ ਆਊਟਸੋਰਸ ਮੁਲਾਜ਼ਮ ਯੂਨੀਅਨ ਪੰਜਾਬ ਦੇ ਪ੍ਰਧਾਨ ਜਗਸੀਰ ਸਿੰਘ ਚੀਮਾ ਨੇ ਕਿਹਾ ਕਿ ਭਾਵੇਂ ਦੇਸ਼ ਨੂੰ ਅਜ਼ਾਦ ਹੋਇਆ ਲੰਮਾ ਸਮਾਂ ਹੋ ਚੁੱਕਿਆ ਹੈ ਪਰ ਮੁਲਾਜ਼ਮ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲਾਂ ਵਿਚ ਕੰਮ ਕਰ ਰਹੇ ਆਊਟਸੋਰਸ ਮੁਲਾਜ਼ਮ ਜੀਅ ਤੋੜ ਮਿਹਨਤ ਨਾਲ ਕੰਮ ਕਰਕੇ ਜਨਤਾ ਦੀ ਸੇਵਾ ਕਰ ਰਹੇ ਹਨ ਪਰ ਉਨ੍ਹਾਂ ਨੂੰ ਇਸ ਮਿਹਨਤ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਆਊਟਸੋਰਸ ਮੁਲਾਜ਼ਮਾਂ ਦੇ ਕੰਮ ਨੂੰ ਦੇਖਦੇ ਹੋਏ ਉਨ੍ਹਾਂ ਦੀਆਂ ਜਾਇਜ਼ ਅਤੇ ਜ਼ਰੂਰੀ ਮੰਗਾਂ ਤੁਰੰਤ ਮੰਨੀਆਂ ਜਾਣ ਅਤੇ ਇਹਨਾਂ ਕਾਮਿਆਂ ਨੂੰ ਪੱਕਾ ਕੀਤਾ ਜਾਵੇ। ਇਸ ਮੌਕੇ ਸੂਬਾ ਕੈਸ਼ੀਅਰ ਅਜੇ ਕੁਮਾਰ, ਸੂਬਾ ਮੁੱਖ ਸਲਾਹਕਾਰ ਸੰਜੀਵ ਕੁਮਾਰ,ਲਵੀ ਕੁਮਾਰ ਸੁਨਾਮ, ਕੁਲਵੰਤ ਸਿੰਘ ਚੀਮਾ,ਲੱਲਾ ਸੁਨਾਮ, ਜੀਵਨ ਕੁਮਾਰ ਦਿੜ੍ਹਬਾ, ਅਮਰੀਕ ਸਿੰਘ ਸੰਗਰੂਰ, ਮੋਨੂੰ ਕੁਮਾਰ ਭਵਾਨੀਗੜ੍ਹ ਅਤੇ ਰਾਜੀਵ ਕੁਮਾਰ ਲੋਂਗੋਵਾਲ ਤੋਂ ਇਲਾਵਾ ਹੋਰ ਆਊਟਸੋਰਸ ਮੁਲਾਜ਼ਮਾਂ ਨੇ ਵੀ ਸ਼ਹੀਦ ਕਾਮਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

Leave a Reply

Your email address will not be published. Required fields are marked *