Headlines

ਪਹਿਲੀ ਜੂਨ ਨੂੰ ਚੰਡੀਗੜ੍ਹ ਚ, ਰਜਿਸਟਰਾਰ ਦਾ ਕਰਾਂਗੇ ਘਿਰਾਓ – ਚੱਠਾ 

*ਬੈਂਕਾਂ ਅੱਗੇ ਚੱਲ ਰਹੇ ਪੱਕੇ ਮੋਰਚੇ ਰਹਿਣਗੇ ਜਾਰੀ

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਦੱਸਿਆ ਕਿ ਕਿਸਾਨ ਪਹਿਲੀ ਜੂਨ ਨੂੰ ਚੰਡੀਗੜ੍ਹ ਵਿਖੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਦੇ ਦਫ਼ਤਰ ਦਾ ਘਿਰਾਓ ਕਰਨਗੇ। ਉਨ੍ਹਾਂ ਆਖਿਆ ਕਿ ਲੈਂਡ ਮਾਰਗੇਜ ਬੈਂਕਾਂ ਸਾਹਮਣੇ ਚੱਲ ਰਹੇ ਪੱਕੇ ਮੋਰਚੇ ਮੰਗਾਂ ਦੀ ਪੂਰਤੀ ਤੱਕ ਜਾਰੀ ਰਹਿਣਗੇ। ਸ਼ੁੱਕਰਵਾਰ ਨੂੰ ਸੁਨਾਮ ਵਿਖੇ ਲੈਂਡ ਮਾਰਗੇਜ਼ ਬੈਂਕ ਸਾਹਮਣੇ ਦਿੱਤੇ ਜਾ ਰਹੇ ਧਰਨੇ ਸੰਬੋਧਨ ਕਰਦਿਆਂ ਰਣ ਸਿੰਘ ਚੱਠਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਮੰਤਰਾਲੇ ਸਹਿਕਾਰਤਾ ਵਿਭਾਗ ਦੀ ਅਗਵਾਈ ਵਾਲੇ ਲੈਂਡ ਮਾਰਗੇਜ ਬੈਂਕ ਵੱਲੋਂ ਕਈ ਕਈ ਸਾਲ ਪਹਿਲਾਂ ਕਿਸਾਨਾਂ ਤੋਂ ਲੋਨ ਦੇ ਪੈਸੇ ਭਰਵਾਉਣ ਅਤੇ ਕਲੀਅਰੈਂਸ ਸਰਟੀਫਿਕੇਟ ਦੇਣ ਤੋਂ ਬਾਅਦ ਉਸੇ ਕਿਸਾਨ ਦੀ ਜਮੀਨ ਦੀ ਕੁਰਕੀ ਕਰਨ ਲਈ ਧੋਖਾਧੜੀ ਕਰਦੇ ਹੋਏ ਕਿਸਾਨ ਤੋਂ ਲਏ ਗਏ ਖਾਲੀ ਚੈੱਕ ਅਦਾਲਤ ਵਿੱਚ ਲਗਾ ਕੇ ਕਿਸਾਨਾਂ ਨੂੰ ਜੇਲ ਭੇਜਣ ਅਤੇ ਜਮੀਨ ਹੜੱਪਣ ਦੀਆਂ ਸ਼ਾਜਿਸ਼ਾਂ ਘੜੀਆਂ ਜਾਂਦੀਆਂ ਹਨ , ਇਸੇ ਲੈਂਡ ਮਾਰਗੇਜ ਬੈਂਕ ਵੱਲੋਂ ਪਿੰਡ ਹਰੀ ਨੌ ਦੇ ਦੋ ਸਕੇ ਭਰਾਵਾਂ ਨੂੰ ਪੈਸੇ ਭਰਵਾਉਣ ਤੋਂ ਬਾਅਦ ਵੀ ਤੰਗ ਪ੍ਰੇਸ਼ਾਨ ਕਰਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਸੀ । ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਹਰੀ ਨੌ ਵਾਲੇ ਮ੍ਰਿਤਕ ਭਰਾਵਾਂ ਤੇ ਬੈਂਕ ਤੋਂ ਪੀੜਤ ਹੋਰ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ 30 ਮਾਰਚ ਤੋਂ ਫਰੀਦਕੋਟ ਬੈਂਕ ਅੱਗੇ ਅਤੇ 11 ਮਈ ਤੋਂ 11 ਹੋਰ ਜਿਲਿਆਂ ਚ ਲੈਂਡ ਮਾਰਗੇਜ ਬੈਂਕ ਅੱਗੇ ਪੱਕੇ ਧਰਨੇ ਚੱਲ ਰਹੇ ਹਨ । ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਬੀਤੇ ਦਿਨ ਜਥੇਬੰਦੀ ਦੀ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ ਖੇਤੀਬਾੜੀ ਵਿਕਾਸ ਬੈਂਕ ਨਾਲ ਸਬੰਧਿਤ ਮੰਗਾਂ ਵੱਲ ਅੱਖਾਂ ਮੀਚੀ ਬੈਠੇ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਕੁੰਭਕਰਨੀ ਨੀਂਦ ਚੋਂ ਜਗਾਉਣ ਲਈ 1 ਜੂਨ ਨੂੰ ਰਜਿਸਟਰਾਰ ਦੇ ਚੰਡੀਗੜ੍ਹ ਸਥਿਤ ਦਫਤਰ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਵਿੱਚ ਜ਼ਿਲ੍ਹਾ ਸੰਗਰੂਰ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਸ਼ਮੂਲੀਅਤ ਕਰਨਗੇ। ਕਿਸਾਨ ਆਗੂ ਚੱਠਾ ਨੇ ਦੱਸਿਆ ਕਿ ਬੈਂਕਾਂ ਅੱਗੇ ਚੱਲ ਰਹੇ ਪੱਕੇ ਮੋਰਚੇ ਮੰਗਾਂ ਮੰਨੇ ਜਾਣ ਤੱਕ ਨਿਰੰਤਰ ਜਾਰੀ ਰਹਿਣਗੇ ।ਇਸ ਮੌਕੇ ਕੇਵਲ ਸਿੰਘ ਜਵੰਧਾ, ਕਰਮਜੀਤ ਸਿੰਘ ਬਾਲਦ ਕਲਾਂ, ਜਸਵੰਤ ਸਿੰਘ ਛਾਹੜ , ਰਾਮਫਲ ਸਿੰਘ ਜਲੂਰ, ਜਤਿੰਦਰ ਸਿੰਘ ਜਲੂਰ , ਕਸ਼ਮੀਰ ਸਿੰਘ ਉਗਰਾਹਾਂ, ਮਨਿੰਦਰ ਸਿੰਘ ਲਦਾਲ, ਮੇਜਰ ਸਿੰਘ ਸੁਰਜਣ ਭੈਣੀ , ਗੁਰਦੇਵ ਸਿੰਘ ਖਡਿਆਲ, ਹਰੀ ਸਿੰਘ ਚੱਠਾ, ਕੁਲਵੰਤ ਸਿੰਘ ਉਭਿਆ, ਮਨਜੀਤ ਖਾਈ, ਗੁਰਦੀਪ ਜਲੂਰ, ਗੁਰਚਰਨ ਲਹਿਲ ਕਲਾਂ, ਮਿੱਠੂ ਭੂਟਾਲ, ਪਰਸਰਾਮ ਕੱਲਰ ਭੈਣੀ, ਬਲਵੀਰ ਰੋੜੇਵਾਲਾ, ਗੁਰਚਰਨ ਡਸਕਾ, ਕਾਕਾ ਸਲੇਮਗੜ੍ਹ, ਸੁਖਦੇਵ ਖੋਖਰ, ਗੁਰਮੇਲ ਸਿੰਘ ਸ਼ਾਹਪੁਰ ਕਲਾਂ,ਕਰਮ ਸਿੰਘ ਨਮੋਲ,ਕੁਲਵੀਰ ਗੰਢੂਆਂ,, ਮਦਨ ਦਾਸ ਮਹਿਲਾ, ਭੋਲਾ ਸਿੰਘ ਚੱਠਾ, ਮੁਖਤਿਆਰ ਸਿੰਘ ਨੀਲੋਵਾਲ, ਨਿਰਮਲ ਸਿੰਘ ਜਵੰਧਾਂ,ਨਾਇਬ ਸਿੰਘ ਜਖੇਪਲ, ਅਮਨਦੀਪ ਸਿੰਘ ਸ਼ੇਰੋਂ, ਭਗਵੰਤ ਸਿੰਘ ਮੈਦੇਵਾਸ,ਮਿਸਰਾ ਸਿੰਘ ਤੋਲਾਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *