ਟੀਕਾਕਰਨ ਨਾਲ ਅਸੀਂ ਛੋਟੇ ਬੱਚਿਆਂ ਨੂੰ 30 ਤੋਂ ਜਿਆਦਾ ਬਿਮਾਰੀਆਂ ਤੋਂ ਸਹਿਜੇ ਹੀ ਬਚਾ ਸਕਦੇ ਹਾਂ : ਡਾ: ਵੀ ਕੇ.ਆਹੂਜਾ
Bol Punjab De, Buero ਸੰਗਰੂਰ, 24 ਅਪਰੈਲ
ਅੱਜ ਨੈਸ਼ਨਲ ਨਰਸਿੰਗ ਇੰਸਟੀਚਿਊਟ ਸੰਗਰੂਰ ਵਿਖੇ ਛੋਟੇ ਬੱਚਿਆਂ ਦੇ ਟੀਕਾਕਰਨ ਸੰਬੰਧੀ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ ਵੀ.ਕੇ ਆਹੂਜਾ ਨੇ ਕਾਲਜ ਦੇ ਨਰਸਿੰਗ ਵਿਦਿਆਰਥੀਆਂ ਨੂੰ ਬੱਚਿਆਂ ਦੇ ਟੀਕਾਕਰਨ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ ਅਹੂਜਾ ਨੇ ਦੱਸਿਆ ਕਿ ਇਸ ਜਾਗਰੂਕਤਾ ਸਪਤਾਹ ਰਾਹੀਂ ਵਿਸ਼ਵ ਭਰ ਵਿੱਚ ਰੋਗ ਨਿਵਾਰਨ ਟੀਕਾਕਰਨ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਰੋਗ ਨਿਵਾਰਨ ਟੀਕਾਕਰਨ ਬੱਚਿਆਂ ਨੂੰ ਬਹੁਤ ਬੀਮਾਰੀਆਂ ਤੋਂ ਬਚਾਉਣ ਦਾ ਇੱਕ ਸੁਰੱਖਿਅਤ ਸਾਧਨ ਹੈ ਅਤੇ ਪਿਛਲੇ 50 ਸਾਲਾਂ ਵਿੱਚ ਤਕਰੀਬਨ 15 ਕਰੋੜ ਬੱਚਿਆਂ ਨੂੰ ਬਚਾਇਆ ਜਾ ਚੁਕਿਆ ਹੈ। ਉਹਨਾਂ ਦੱਸਿਆ ਕਿ ਟੀਕਾਕਰਨ ਬੱਚਿਆਂ ਨੂੰ ਲੱਗਭਗ 30 ਬੀਮਾਰੀਆਂ ਤੋਂ ਬਚਾ ਸਕਦਾ ਹੈ ਕਿ ਖਸਰਾ, ਗਲਘੋਟੂ, ਕਾਲੀ ਖਾਂਸੀ, ਦਸਤ ਰੋਗ, ਟੀ ਬੀ ਆਦਿ ਤੋਂ ਬਚਾ ਸਕਦਾ ਹੈ।
ਡਾ ਅਹੂਜਾ ਨੇ ਵਿਦਿਆਰਥੀਆਂ ਨੂੰ ਟੀਕਾਕਰਨ ਦੇ ਇਤਿਹਾਸ ਬਾਰੇ ਵੀ ਦੱਸਿਆ। ਇਸ ਉਪਰੰਤ ਕਾਲਜ ਦੇ ਡਾਇਰੈਕਟਰ ਇੰਜੀ: ਸ਼ਿਵ ਆਰੀਆ ਨੇ ਕਿਹਾ ਕਿ ਅੱਜ ਦਾ ਇਹ ਸੈਮੀਨਾਰ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ। ਡਾਕਟਰ ਅਹੂਜਾ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਵਡਮੁੱਲੀ ਜਾਣਕਾਰੀ ਦਿੱਤੀ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾਕਟਰ ਪਰਮਜੀਤ ਕੌਰ ਗਿੱਲ ਅਤੇ ਸਮੂਹ ਕਾਲਜ ਸਟਾਫ ਵੱਲੋਂ ਡਾਕਟਰ ਵੀ ਕੇ ਅਹੂਜਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।