Headlines

ਸੁਨਾਮ ਸਟੇਸ਼ਨ ਤੇ ਰੇਲਾਂ ਦਾ ਠਹਿਰਾਓ ਦੀ ਮੰਗਿਆ 

** ਫੁੱਟ ਓਵਰ ਬ੍ਰਿਜ ਬਣਾਉਣ ਦੀ ਵੀ ਕੀਤੀ ਮੰਗ  

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਸੁਨਾਮ ਊਧਮ ਸਿੰਘ ਵਾਲਾ ਰੇਲਵੇ ਸਟੇਸ਼ਨ ਤੇ ਕਈ ਰੇਲ ਗੱਡੀਆਂ ਦਾ ਠਹਿਰਾਓ ਨਾ ਹੋਣ ਕਾਰਨ ਇਥੋਂ ਦੇ ਬਸ਼ਿੰਦਿਆਂ ਖਾਸ ਕਰਕੇ ਵਪਾਰੀ ਵਰਗ ਵਿੱਚ ਭਾਰੀ ਰੋਸ ਹੈ। ਸ਼ਹਿਰ ਵਾਸੀਆਂ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿੱਥੋਂ ਲੰਘਣ ਵਾਲੀਆਂ ਰੇਲ ਗੱਡੀਆਂ ਦੇ ਠਹਿਰਾਵ ਸ਼ਹੀਦ ਊਧਮ ਸਿੰਘ ਦੇ ਸ਼ਹਿਰ ਸੁਨਾਮ ਵਿਖੇ ਕੀਤੇ ਜਾਣ।ਇਹ ਮੰਗ ਕਰਦਿਆਂ ਵਪਾਰ ਮੰਡਲ ਦੇ ਪ੍ਰਧਾਨ ਨਰੇਸ਼ ਕੁਲਾਰ ਭੋਲਾ,ਸਮਾਜ ਸੇਵੀ ਡਾਕਟਰ ਪ੍ਰਸ਼ੋਤਮ ਵਸ਼ਿਸ਼ਟ ਅਤੇ ਭਾਜਪਾ ਆਗੂ ਪ੍ਰੇਮ ਗੁਗਨਾਨੀ ਆਦਿ ਨੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਰੇਲਵੇ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਸੁਨਾਮ ਤੋਂ ਦਿੱਲੀ ਜਾਣ ਵਾਲੀਆਂ ਰੇਲ ਗੱਡੀਆਂ ਵਿੱਚੋਂ ਬਹੁਤ ਘੱਟ ਗਡੀਆਂ ਦੇ ਠਹਿਰਾਵ ਇਥੇ ਹਨ ਜਿਸ ਕਾਰਨ ਯਾਤਰੀਆਂ ਖਾਸ ਕਰਕੇ ਵਪਾਰੀ ਵਰਗ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਾ ਤਾਂ ਯਾਤਰੂਆਂ ਨੂੰ ਸੰਗਰੂਰ ਜਾ ਫੇਰ ਜਾਖਲ ਜਾਕੇ ਇਹ ਗੱਡੀਆਂ ਲੈਣੀਆਂ ਪੈਂਦੀਆਂ ਹਨ। ਇਹਨਾਂ ਸਾਰਿਆਂ ਨੇ ਮੰਗ ਕਰਦਿਆਂ ਕਿਹਾ ਕਿ ਦੋ ਪਸੰਜਰ ਗੱਡੀ ਨੰ 54036 ਜਾਖਲ ਤੋਂ ਦਿੱਲੀ ਚੱਲਦੀ ਹੈ ਦਾ ਥੋੜ੍ਹਾ ਜਿਹਾ ਰੂਟ ਵਧਾ ਕੇ ਇਸ ਨੂੰ ਜਾਖਲ ਦੀ ਬਜਾਏ ਧੂਰੀ ਦਿੱਲੀ ਕੀਤਾ ਜਾਵੇ।ਜੋ ਸੁਪਰ ਫਾਸਟ ਗੱਡੀਆਂ ਜਿਨ੍ਹਾਂ ਵਿੱਚ 22480 ਸਰਬੱਤ ਦਾ ਭਲਾ,22486 ਇਨਟਰ ਸਿੱਟੀ ਅਤੇ 12456 ਬੀਕਾਨੇਰ ਸਰਾਏ ਰਹੀਲਾ ਗੱਡੀਆਂ ਇਥੇ ਬਿਨਾਂ ਰੁਕੇ ਲੰਘਦੀਆਂ ਹਨ ਉਨ੍ਹਾਂ ਦਾ ਸਟੋਪੇਜ ਸੁਨਾਮ ਊਧਮ ਸਿੰਘ ਵਾਲਾ ਕੀਤਾ ਜਾਵੇ।

ਯਾਤਰੀਆਂ ਨਾਲ ਜੁੜੇ ਇਕ ਹੋਰ ਅਹਿਮ ਮੁੱਦੇ ਬਾਰੇ ਗੱਲ ਕਰਦਿਆਂ ਇਹਨਾਂ ਕਿਹਾ ਕਿ ਸਰਕਾਰ ਅਤੇ ਵਿਭਾਗ ਵੱਲੋਂ ਸਟੇਸ਼ਨ ਦਾ ਦੋ ਨਵੀਨੀਕਰਨ ਕੀਤਾ ਗਿਆ ਹੈ ਉਸ ਨਾਲ ਪਲੇਟਫਾਰਮਾਂ ਦੀ ਉਚਾਈ ਕਾਫੀ ਵੱਧ ਗਈ ਹੈ।ਜਿਸ ਕਾਰਨ ਹੁਣ ਇੱਕ ਨੰਬਰ ਪਲੇਟਫਾਰਮ ਤੋਂ ਦੂਜੇ ਪਲੇਟਫਾਰਮ ਤੇ ਜਾਣਾ ਮੁਸ਼ਕਿਲ ਹੋ ਗਿਆ ਹੈ। ਬਜ਼ੁਰਗ, ਔਰਤਾਂ ਅਤੇ ਬੱਚੇ ਜਾਂ ਨਹੀਂ ਸਕਦੇ।ਇਸ ਸਮੱਸਿਆਂ ਦੇ ਹੱਲ ਲਈ ਇਥੇ ਫੁਟ ਓਵਰ ਬ੍ਰਿਜ ਦੀ ਬਹੁਤ ਵੱਡੀ ਲੋੜ ਹੈ ਅਤੇ ਕਾਫੀ ਸਮੇਂ ਤੋਂ ਇਸ ਪੁਲ ਦੀ ਮੰਗ ਵੀ ਹੈ।ਜਿਸ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਣਾ ਚਾਹੀਦਾ ਹੈ।

Leave a Reply

Your email address will not be published. Required fields are marked *