Headlines

ਆਬਾਨ ਪਬਲਿਕ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ।

ਅਸ਼ਰਫ ਅਨਸਾਰੀ, ਮਾਲੇਰਕੋਟਲਾ Bol Punjab De, Buero 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ 10ਵੀਂ ਜਮਾਤ ਦਾ ਆਬਾਨ ਪਬਲਿਕ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਪ੍ਰਿੰਸੀਪਲ ਮੁਹੰਮਦ ਅਸ਼ਰਫ ਨੇ ਦੱਸਿਆ ਕਿ ਨਵੀਲ ਮਲਿਕ ਪੁੱਤਰ ਸਰਦਾਰ ਮੁਹੰਮਦ ਨੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।ਮੁਹੰਮਦ ਤੋਸੀਫ ਪੁੱਤਰ ਮੁਹੰਮਦ ਤੋਫੀਕ ਨੇ ਦੂਜਾ ਅਤੇ ਇਸਾ ਖਲੀਲ ਪੁੱਤਰ ਮੁਹੰਮਦ ਖਲੀਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬਾਕੀ ਵਿਿਦਆਰਥੀ ਵੀ ਬਹੁਤ ਵਧੀਆ ਨੰਬਰਾਂ ਨਾਲ ਫਸਟ ਡਿਵੀਜ਼ਨ ਵਿੱਚ ਪਾਸ ਹੋਏ ਹਨ। ਇਸ ਮੌਕੇ ਤੇ ਪ੍ਰਿੰਸੀਪਲ ਮੁਹੰਮਦ ਅਸ਼ਰਫ ਨੇ ਇਸ ਚੰਗੇ ਨਤੀਜੇ ਦਾ ਸਿਹਰਾ ਸਕੂਲ ਦੇ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੂੰ ਦਿੱਤਾ। ਉਹਨਾਂ ਕਿਹਾ ਕਿ ਇਸ 100 ਪ੍ਰਤੀਸ਼ਤ ਨਤੀਜੇ ਲਈ ਬੱਚੇ, ਸਕੂਲ ਮੈਨੇਜ਼ਮੈਂਟ ਅਤੇ ਸਟਾਫ ਵਧਾਈ ਦੇ ਪਾਤਰ ਹਨ।

Leave a Reply

Your email address will not be published. Required fields are marked *