Headlines

ਸਰਕਾਰੀ ਕਾਲਜ ਲੜਕੀਆਂ ਵਿਖੇ ਵਿਦਾਈ ਪਾਰਟੀ ਵਿੱਚ ਸਾਨੀਆ ਗਨੀ ਅਤੇ ਯੋਗਿਤਾ ਦੇ ਸਿਰ ਸਜਿਆ ਮਿਸ ਫੇਅਰਵੈਲ ਦਾ ਤਾਜ਼

ਅਸ਼ਰਫ ਅਨਸਾਰੀ, ਮਾਲੇਰਕੋਟਲਾ Bol Punjab De, Buero 

ਸਥਾਨਕ ਸਰਕਾਰੀ ਕਾਲਜ ਲੜਕੀਆਂ, ਮਾਲੇਰਕੋਟਲਾ ਵਿਖੇ ਬੀ.ਏ. ਅਤੇ ਬੀ. ਕਾਮ ਭਾਗ ਦੂਜਾ ਦੀਆਂ ਵਿਿਦਆਰਥਣਾਂ ਵੱਲੋਂ ਆਊਟ ਗੋਇੰਗ ਕਲਾਸ ਬੀ.ਏ. ਅਤੇ ਬੀ.ਕਾਮ ਭਾਗ ਤੀਜਾ ਲਈ, “ਰੁਖ਼ਸਤ 2026” ਵਿਦਾਇਗੀ ਸਮਾਰੋਹ ਆਯੋਜਿਤ ਕਰਵਾਇਆ ਗਿਆ। ਇਸ ਫੇਅਰਵੈਲ ਪਾਰਟੀ ਵਿੱਚ ਕਾਲਜ ਪ੍ਰਿੰਸੀਪਲ ਡਾ. ਅਨੀਲਾ ਸੁਲਤਾਨਾ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਮੁਹੰਮਦ ਸ਼ਕੀਲ, ਪ੍ਰੋ. ਰਣਜੀਤ ਕੁਮਾਰ ਅਤੇ ਪੀ.ਟੀ.ਏ. ਪ੍ਰਧਾਨ ਡਾ. ਮੁਹੰਮਦ ਸੂਹੈਬ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਰੰਭ ਵਿੱਚ ਵਾਈਸ ਪ੍ਰਿੰਸੀਪਲ ਕਮਲ ਕਿਸ਼ੋਰ ਅਤੇ ਸਟਾਫ਼  ਨੇ ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਅਨੀਲਾ ਸੁਲਤਾਨਾ ਜੀ ਦਾ ਬੁੱਕੇ ਦੇ ਕੇ ਸਵਾਗਤ ਕੀਤਾ ਅਤੇ ਬਾਕੀ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਉਪਰੰਤ ਬੀ. ਕਾਮ ਭਾਗ ਦੂਜਾ ਦੀ ਗੁਰਲੀਨ ਕੌਰ ਅਤੇ ਬੀ.ਏ. ਭਾਗ ਦੂਜਾ ਦੀ ਹਰਦੀਪ ਕੌਰ ਨੇ ਖੂਬਸੂਰਤੀ ਨਾਲ ਮੰਚ ਸੰਚਾਲਨ ਕਰਦੇ ਹੋਏ, ਪ੍ਰਿੰਸੀਪਲ ਸਾਹਿਬਾ ਦੀ ਆਗਿਆ ਨਾਲ ਪ੍ਰੋਗਰਾਮ ਆਰੰਭ ਕੀਤਾ। ਇਸ ਵੰਨਗੀ ਭਰਪੂਰ ਪਾਰਟੀ ਵਿੱਚ ਵੱਖ ਵੱਖ ਕਲਾਸਾਂ ਦੀਆਂ ਵਿਿਦਆਰਥਣਾਂ ਨੇ ਕਵਿਤਾ ਉਚਾਰਣ, ਗੀਤ, ਡਾਂਸ ਅਤੇ ਗਰੁੱਪ ਡਾਂਸ ਪੇਸ਼ ਕੀਤਾ। ਇਨ੍ਹਾਂ ਪੇਸ਼ਕਾਰੀਆਂ ਵਿੱਚ ਅਨਮ, ਤਾਨੀਆ, ਸੁਖਪ੍ਰੀਤ, ਪਵਨਪ੍ਰੀਤ, ਵਰਤਿਕਾ, ਪਰਵੀਨ ਆਦਿ ਨੇ ਆਪਣੀ ਕਲਾ ਦਾ ਵਿਖਾਵਾ ਕੀਤਾ। ਇਸ ਦੇ ਨਾਲ ਹੀ ਵਿਿਦਆਰਥਣਾਂ ਨੇ ਦਿਲਚਸਪ ਖੇਲਾਂ ਜਿਵੇਂ ਟੰਗ ਟਵਿਸਟ, ਮਿਊਜ਼ੀਕਲ ਚੇਅਰ ਆਦਿ ਵਿਚ ਭਾਗ ਲਿਆ। ਇਸ ਉਪਰੰਤ ਦੋਨੋਂ ਕਲਾਸਾਂ ਦੀਆਂ ਮਿਸ ਫਰਵੈਲ ਦੀ ਚੋਣ ਲਈ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਲਈ ਡਾ. ਮੁਹੰਮਦ ਸ਼ਕੀਲ, ਡਾ. ਮੁਹੰਮਦ ਸੁਹੈਬ, ਪ੍ਰੋ ਰਣਜੀਤ ਕੁਮਾਰ ਅਤੇ ਪ੍ਰੋ ਪਰਮਜੀਤ ਕੌਰ ਨੇ ਜੱਜ ਦੀ ਭੂਮਿਕਾ ਅਦਾ ਕੀਤੀ। ਇਸ ਮੁਕਾਬਲੇ ਵਿਚ ਪ੍ਰਤੀਯੋਗੀਆਂ ਦੁਆਰਾ ਸਵੈ ਜਾਣ ਪਹਿਚਾਣ, ਰੈਂਪ ਵਾਕ ਅਤੇ ਜੱਜਾਂ ਦੇ ਔਖੇ ਸਵਾਲਾਂ ਦੇ ਜੁਆਬ ਸ਼ਾਮਲ ਸਨ। ਸਖ਼ਤ ਮੁਕਾਬਲੇ ਉਪਰੰਤ ਜੱਜਾਂ ਦਾ ਸਮੂਹਿਕ ਫੈਸਲਾ ਡਾ. ਮੁਹੰਮਦ ਸ਼ਕੀਲ ਦੁਆਰਾ ਨਸ਼ਰ ਕੀਤਾ ਗਿਆ। ਇਸ ਮੁਕਾਬਲੇ ਵਿੱਚ ਯੋਗਿਤਾ ਬੀ.ਕਾਮ ਸਟ੍ਰੀਮ ਦੀ ਅਤੇ ਸਾਨੀਆ ਗਨੀ ਨੂੰ ਆਰਟਸ ਸਟ੍ਰੀਮ ਦੀ ਮਿਸ ਫੇਅਰਵੈਲ ਚੁਣੀਆਂ ਗਈਆਂ ਜਿਨ੍ਹਾਂ ਨੂੰ ਪ੍ਰਿੰਸੀਪਲ ਸਾਹਿਬਾ ਵਲੋਂ ਤਾਜ਼ ਪਹਿਨਾ ਕੇ ਅਤੇ ਬੂੱਕੇ ਦੇਕੇ ਸਨਮਾਨਿਤ ਕੀਤਾ ਗਿਆ। ਹਿਬਾ ਨਦੀਮ ਅਤੇ ਦਿਲਪ੍ਰੀਤ ਕੌਰ ਦੋਨੋਂ ਸਟ੍ਰੀਮ ਵਿੱਚ ਰੱਨਰ ਅੱਪ ਰਹੀਆਂ ਜਿਨ੍ਹਾਂ ਨੂੰ ਪ੍ਰਿੰਸੀਪਲ ਸਾਹਿਬਾ ਵਲੋਂ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਗਗਨਦੀਪ ਕੌਰ, ਨਿਮਰਾ, ਕੁਲਵਿੰਦਰ ਕੌਰ, ਸਾਨੀਆ, ਖੁਸ਼ਨਾਜ਼, ਕਹਿਕਸ਼ਾਂ, ਵਰਤੀਕਾ ਆਦਿ ਨੇ ਆਪਣੇ ਕਾਲਜ ਵਿੱਚ ਬਿਤਾਏ ਯਾਦਗਾਰੀ ਪਲਾਂ ਨੂੰ ਯਾਦ ਕੀਤਾ। ਉਨ੍ਹਾਂ ਪ੍ਰਿੰਸੀਪਲ ਅਤੇ ਸਟਾਫ਼ ਦੇ ਸਕਰਾਤਮਕ ਵਿਵਹਾਰ ਦੀ ਪ੍ਰਸ਼ੰਸ਼ਾ ਕੀਤੀ। ਇਸ ਉਪਰੰਤ ਵਾਈਸ ਪ੍ਰਿੰਸੀਪਲ ਕਮਲ ਕਿਸ਼ੋਰ ਨੇ ਆਪਣੇ ਸੰਦੇਸ਼ ਵਿੱਚ ਜੂਨੀਅਰ ਅਤੇ ਸੀਨੀਅਰ ਵਿਿਦਆਰਥਣਾਂ ਨੂੰ ਸ਼ਾਨਦਾਰ ਪਾਰਟੀ ਆਯੋਜਿਤ ਕਰਨ ਦੀ ਵਧਾਈ ਦਿੱਤੀ। ਉਨ੍ਹਾਂ ਵਿਿਦਆਰਥਣਾਂ ਦੇ ਵੱਖ ਵੱਖ ਸ਼ੈਸ਼ਨਾਂ ਦੌਰਾਨ ਅਕਾਦਮਿਕ, ਸੱਭਿਆਚਾਰਕ ਅਤੇ ਖੇਡਾਂ ਦੇ ਖੇਤਰ ਅਰਜਿਤ ਕੀਤੀਆਂ ਉਪਲੱਬਧੀਆਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ। ਪ੍ਰਧਾਨਗੀ ਭਾਸ਼ਣ ਵਿੱਚ ਪ੍ਰਿੰਸੀਪਲ ਡਾ. ਅਨੀਲਾ ਸੁਲਤਾਨਾ ਜੀ ਨੇ ਪਾਰਟੀ ਦੇ ਸ਼ਾਨਦਾਰ ਪ੍ਰਬੰਧ ਲਈ ਵਿਿਦਆਰਥਣਾਂ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਵਿਿਦਆਰਥਣਾਂ ਦੀਆਂ ਵੱਖ ਵੱਖ ਪ੍ਰਾਪਤੀਆਂ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਭਵਿੱਖ ਵਿੱਚ ਵਿਿਦਆਰਥਣਾਂ ਨੂੰ ਹੋਰ ਵੀ ਬੇਹਤਰੀਨ ਸੇਵਾਵਾਂ ਦਾ ਵਿਸ਼ਵਾਸ਼ ਦਿਵਾਇਆ ਅਤੇ ਵੱਧ ਤੋਂ ਵੱਧ ਵਿਿਦਆਰਥਣਾਂ ਨੂੰ ਕਾਲਜ ਵਿੱਚ ਦਾਖਲੇ ਲਈ ਕਾਲਜ ਦੇ ਬ੍ਰਾਂਡ ਅੰਬੈਸਡਰ ਬਣਨ ਲਈ ਵੀ ਕਿਹਾ। ਉਨ੍ਹਾਂ ਸਾਨੀਆ ਗਨੀ ਵਲੋਂ ਕਾਲਜ ਨੂੰ ਯਾਦ ਚਿੰਨ੍ਹ ਦੇਣ ਲਈ ਸ਼ਾਬਾਸ਼ੀ ਦਿੱਤੀ ਅਤੇ ਵਿਿਦਆਰਥਣਾਂ ਨੂੰ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਮੁਜ਼ਾਹਿਰਾ ਕਰਨ ਲਈ ਪ੍ਰੇਰਿਤ ਕੀਤਾ। ਅਖੀਰ ਵਿੱਚ ਵਿਿਦਆਰਥਣਾਂ ਨੇ ਰਿਫਰੈਸ਼ਮੈਂਟ ਅਤੇ ਡਾਂਸ ਪਾਰਟੀ ਦਾ ਅਨੰਦ ਮਾਣਿਆ। ਇਸ ਮੌਕੇ ਤੇ ਸ਼੍ਰੀ ਮਨਦੀਪ ਸਿੰਘ ਅਤੇ ਰਾਜਵਿੰਦਰ ਕੌਰ ਵੀ ਹਾਜ਼ਰ ਸਨ।



Leave a Reply

Your email address will not be published. Required fields are marked *