Headlines

ਸੁਨਾਮ ਦੇ ਐਸ.ਡੀ.ਐਮ.ਨੇ ਜਥੇਬੰਦੀ ਦੀ ਮੰਗ ਮੰਨੀ 

Oplus_16908288

** ਅਧਿਆਪਕ ਨੂੰ ਬੀ.ਐੱਲ.ਓ.ਡਿਊਟੀ ਤੋਂ ਦਿੱਤੀ ਛੋਟ 

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਡੈਮੋਕ੍ਰੈਟਿਕ ਟੀਚਰਜ਼ ਫਰੰਟ ਅਤੇ 3704 ਅਧਿਆਪਕ ਯੂਨੀਅਨ ਦੇ ਇੱਕ ਅਧਿਆਪਕ ਦੀ ਕਥਿਤ ਤੌਰ ਤੇ ਧੱਕੇਸ਼ਾਹੀ ਨਾਲ ਲਾਈ ਬੀ.ਐੱਲ.ਓ.ਡਿਊਟੀ ਤੋਂ ਸੁਨਾਮ ਦੇ ਉਪ ਮੰਡਲ ਮੈਜਿਸਟਰੇਟ ਗਗਨਦੀਪ ਸਿੰਘ ਨੇ ਉਸ ਨੂੰ ਛੋਟ ਦੇਣ ਦੀ ਮੰਗ ਮੰਨ ਲਈ ਹੈ। ਜ਼ਿਕਰਯੋਗ ਹੈ ਕਿ ਪਹਿਲੀ ਜੂਨ ਨੂੰ ਦੋਵਾਂ ਜਥੇਬੰਦੀਆਂ ਦੇ ਵਫ਼ਦ ਨੇ ਐਸਡੀਐਮ ਦਫ਼ਤਰ ਦੇ ਸੁਪਰਡੈਂਟ ਨੂੰ ਨਿਯਮਾਂ, ਅਧਿਆਪਕ ਦੀਆਂ ਸਮੱਸਿਆਵਾਂ ਅਤੇ ਦਫ਼ਤਰ ਦੀ ਇਸ ਮਾਮਲੇ ਵਿੱਚ ਧੱਕੇਸ਼ਾਹੀ ਦੇ ਹਵਾਲੇ ਨਾਲ ਮਿਲ ਕੇ ਡਿਊਟੀ ਤੋਂ ਛੋਟ ਦੀ ਮੰਗ ਰੱਖੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਆਗੂਆਂ ਦਾਤਾ ਸਿੰਘ ਨਮੋਲ, ਹਰਭਗਵਾਨ ਗੁਰਨੇ ਤੇ ਦਵਿੰਦਰ ਕੁਮਾਰ ਨੇ ਦੱਸਿਆ ਕਿ 1 ਜੂਨ ਦੀ ਮੀਟਿੰਗ ਤੋਂ ਬਾਅਦ ਅਧਿਆਪਕ ਨੂੰ ਦੁਬਾਰਾ ਫੇਰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਗਿਆ ਸੀ। ਇਸ ਕਾਰਨ ਅੱਜ ਜਥੇਬੰਦੀਆਂ ਦਾ ਵਫ਼ਦ ਐੱਸ.ਡੀ.ਐੱਮ. ਨੂੰ ਮਿਲਿਆ ਅਤੇ ਸਾਰੀ ਸਥਿਤੀ ਦੱਸਕੇ ਆਪਣੀ ਮੰਗ ਦੁਹਰਾਈ। ਉਨ੍ਹਾਂ ਆਖਿਆ ਕਿ ਐੱਸ. ਡੀ.ਐੱਮ. ਗਗਨਦੀਪ ਸਿੰਘ ਨੇ ਜਥੇਬੰਦੀਆਂ ਨਾਲ ਸਹਿਮਤ ਹੁੰਦਿਆਂ ਮੰਗ ਨੂੰ ਜਾਇਜ਼ ਦੱਸਿਆ ਅਤੇ ਅਧਿਆਪਕ ਨੂੰ ਡਿਊਟੀ ਤੋਂ ਛੋਟ ਦੇਣ ਦੀ ਮੰਗ ਸਵੀਕਾਰ ਕਰ ਲਈ। ਵਫਦ ਵਿੱਚ ਉਕਤ ਤੋਂ ਇਲਾਵਾ ਸੀਨੀਅਰ ਆਗੂ ਬਲਬੀਰ ਲੌਂਗੋਵਾਲ,ਜਸਵੀਰ ਅਲੀਸ਼ੇਰ,ਜਸਵਿੰਦਰ ਸ਼ਾਹਪੁਰ,ਪਵਨ ਕੁਮਾਰ,ਸੁਖਜਿੰਦਰ ਸੰਗਰੂਰ,ਚੰਦਰ ਸ਼ੇਖਰ,ਹਰਵੇਲ ਸਿੰਘ,ਮਨਪ੍ਰੀਤ ਰਾਏਧਰਾਣਾ, ਰੇਸ਼ਮ ਪਾਲ ਤੇ ਜੀਵਨ ਸਿੰਘ ਸ਼ਾਮਿਲ ਸਨ।

Leave a Reply

Your email address will not be published. Required fields are marked *