Headlines

ਐੱਸ. ਯੂ. ਐੱਸ ਸੀਨੀ. ਸੈਕੰ. ਸਕੂਲ ਮਹਿਲਾਂ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ

Bol Punjab De, Buero 

ਮਿਤੀ 21..4.2026 ਦਿਨ ਮੰਗਲਵਾਰ ਨੂੰ ਐੱਸ. ਯੂ. ਐੱਸ ਸੀਨੀ. ਸੈਕੰ. ਸਕੂਲ ਮਹਿਲਾਂ ਚੌਂਕ ਵਿਖੇ ਸੰਸਥਾ ਦੇ
ਚੇਅਰਮੈਨ ਸ. ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਸ. ਕੌਰ ਸਿੰਘ ਡੁੱਲਟ ਜੀ ਦੀ ਅਗਵਾਈ ਅਧੀਨ
ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਜਿਸ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਰੁੱਖ ਲਗਾ ਕੇ ਕੀਤੀ
ਗਈ। ਰੁੱਖ ਲਗਾਉਣ ਦਾ ਮੁੱਖ ਉਦੇਸ਼ ਵਾਤਾਵਰਨ ਦੀ ਰੱਖਿਆ ਕਰਨਾ ਅਤੇ ਹਰੇ-ਭਰੇ ਭਵਿੱਖ ਲਈ ਇਕੱਠੇ ਹੋ
ਕੇ ਕੰਮ ਕਰਨਾ। ਵਿਸ਼ਵ ਧਰਤੀ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਧਰਤੀ ਸਾਡਾ ਇਕੱਲਾ ਘਰ ਹੈ
ਅਤੇ ਇਸ ਦੀ ਸੰਭਾਲ ਕਰਨਾ ਸਾਡੀ ਜਿੰਮੇਵਾਰੀ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਚਾਰਟ ਮੇਕਿੰਗ, ਭਾਸ਼ਣ
ਅਤੇ ਆਰਟ ਕਰਾਫਟ ਗਤੀਵਿਧੀਆਂ ਕਰਵਾਈਆਂ ਗਈਆਂ। ਸਕੂਲ ਪ੍ਰਿੰਸੀਪਲ ਸ਼੍ਰੀ ਸੰਦੀਪ ਜੀ ਵੱਲੋਂ
ਵਿਦਿਆਰਥੀਆਂ ਨੂੰ ਸਾਫ-ਸੁਥਰਾ ਵਾਤਾਵਰਨ ਬਨਾਉਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਜਾਗਰੂਕ
ਕੀਤਾ ਗਿਆ।

Leave a Reply

Your email address will not be published. Required fields are marked *