ਕਿਹਾ – ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਭਾਰਤ ਰਤਨ ਤੋਂ ਵਾਂਝਾ ਕਿਉਂ…? : ਪ੍ਰਿੰਸੀਪਲ ਕਮਲੇਸ਼ ਕੁਮਾਰ
ਸ਼ੇਰਪੁਰ , 8 ਜੂਨ ( ਬਲਜੀਤ ਸਿੰਘ ਟਿੱਬਾ) Bol Punjab De, Buero
– ਸਾਹਿਤ ਸਭਾ ਸ਼ੇਰਪੁਰ ਦੀ ਮਹੀਨਾਵਾਰ ਇਕੱਤਰਤਾ ਸਭਾ ਦੇ ਸਰਪ੍ਰਸਤ ਅਤੇ ਸਰਬਾਂਗੀ ਲੇਖਕ ਸੁਖਦੇਵ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸਾਹਿਤ ਸਭਾ ਮਲੇਰਕੋਟਲਾ ਦੇ ਨਾਮਵਰ ਲੇਖਕਾਂ ਪ੍ਰਿੰਸੀਪਲ ਕਮਲੇਸ਼ ਕੁਮਾਰ (ਰਿਟਾ. ) , ਨਿਰਮਲ ਸਿੰਘ ਫਲੌਡ , ਮਾਸਟਰ ਕੁਲਵੰਤ ਸਿੰਘ ਬੂੰਗਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਅਹੁਦੇਦਾਰਾਂ ਵੱਲੋਂ ਮਜ਼ਦੂਰ ਦਿਵਸ ਤੇ ਕਰਵਾਏ ਗਏ ਸਾਹਿਤਕ ਸਮਾਗਮ ਦੀ ਪੜਚੋਲ ਕੀਤੀ ਅਤੇ ਆਪਣੇ ਸੁਝਾਅ ਰੱਖੇ। ਪ੍ਰਿੰਸੀਪਲ ਕਮਲੇਸ਼ ਕੁਮਾਰ ਨੇ ” ਭਗਤ ਪੂਰਨ ਸਿੰਘ ਪੂਰਨ ਇਨਸਾਨ ” ਆਪਣੀ ਕਵਿਤਾ ਪੜ੍ਹਨ ਉਪਰੰਤ ਕਿਹਾ ਕਿ ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਦੀ ਸੇਵਾ ਕਿਸੇ ਪੱਖ ਤੋਂ ਘੱਟ ਨਹੀਂ , ਫਿਰ ਵੀ ਪਤਾ ਨਹੀਂ ਕਿਉਂ ਸਰਕਾਰ ਵੱਲੋਂ ਭਗਤ ਪੂਰਨ ਸਿੰਘ ਦੀਆਂ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ‘ ਭਾਰਤ ਰਤਨ ‘ ਸਨਮਾਨ ਨਹੀਂ ਦਿੱਤਾ ਗਿਆ । ਉਨਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਉੱਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਭਗਤ ਪੂਰਨ ਸਿੰਘ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ । ਹਾਜ਼ਰੀਨ ਨੇ ਇਹਨਾਂ ਵਿਚਾਰਾਂ ਤੇ ਆਪਣੀ ਸਹਿਮਤੀ ਪ੍ਰਗਟਾਈ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹਨਾਂ ਦੀਆਂ ਸੇਵਾਵਾਂ ਨੂੰ ਹੋਰ ਵੀ ਗਹਿਰਾਈ ਨਾਲ ਵਾਚਿਆ ਜਾਵੇ । ਉਪਰੰਤ ਉਭਰਦੇ ਲੇਖਕਾਂ ਵਿਸ਼ਾਲ ਕੁਮਾਰ ਨੇ ਆਪਣੀ ਰਚਨਾਂ ‘ ਇਹ ਰਾਤ ਕਦੋਂ ਕੁ ਮੁੱਕਣੀ ਹੈ ‘ , ਧਰਮਵੀਰ ਕਪਿਲ ਨੇ ‘ਖਾਲੀ ਹੱਥੀ ਮੁੜਿਆ’ , ਅਮਰਿੰਦਰ ਟਿੱਬਾ ਨੇ ‘ ਅਧੂਰਾ ਸਫਰ ‘ ਨਾਲ ਵਾਹ-ਵਾਹ ਖੱਟੀ। ਇਸ ਮੌਕੇ ਨਿਰਮਲ ਫਲੌਡ, ਪ੍ਰਿੰਸੀਪਲ ਕਮਲੇਸ਼ ਕੁਮਾਰ , ਭੋਲਾ ਸਿੰਘ ਟਿੱਬਾ , ਮਾਸਟਰ ਸੁਖਦੀਪ ਸਿੰਘ ਚਹਿਲ , ਮਾ.ਮਹਿੰਦਰ ਪ੍ਰਤਾਪ , ਹਰਜੀਤ ਸਿੰਘ ਕਾਤਿਲ , ਕੁਲਵੰਤ ਸਿੰਘ ਬੂੰਗਾ , ਸੁਖਦੇਵ ਸਿੰਘ ਔਲਖ , ਮੁਖਤਿਆਰ ਵੜੈਚ, ਵਿਜੇ ਕੁਮਾਰ ਹੈਪੀ, ਕਰਮਿੰਦਰ ਸਿੰਘ ਲਾਲੀ ਹੇੜੀਕੇ ਆਦਿ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਜਿੰਨ੍ਹਾਂ ਉੱਤੇ ਉਸਾਰੂ ਬਹਿਸ ਹੋਈ।