ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਦੀ ਜੰਮਪਲ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦਾ ਸ਼ਹੀਦ ਊਧਮ ਸਿੰਘ ਇੰਟਰਨੈਸ਼ਨਲ ਕੰਬੋਜ਼ ਮਹਾਂ ਸਭਾ ਦੇ ਮੈਂਬਰਾਂ ਵੱਲੋਂ ਸਨਮਾਨ ਕੀਤਾ ਗਿਆ। ਕੰਬੋਜ ਮਹਾਂਸਭਾ ਦੇ ਆਗੂਆਂ ਪ੍ਰਧਾਨ ਹਰਦਿਆਲ ਸਿੰਘ, ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰ ਕਮੇਟੀ ਦੇ ਪ੍ਰਧਾਨ ਕੇਸਰ ਸਿੰਘ ਢੋਟ, ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ, ਜਨਰਲ ਸਕੱਤਰ ਤਰਸੇਮ ਸਿੰਘ ਮਹਿਰੋਕ, ਰਘਬੀਰ ਸਿੰਘ ਜੋਸ਼ਨ , ਡਾਕਟਰ ਮਲਕੀਤ ਸਿੰਘ,ਇੰਸਪੈਕਟਰ ਬਲਜੀਤ ਸਿੰਘ, ਜੱਗੀ ਸਰਪੰਚ, ਹਰਦੀਪ ਸਿੰਘ ਕੜੈਲ, ਜਗਮੋਹਨ ਸਿੰਘ ਸਾਈਕਲਿਸਟ ਨੇ ਆਖਿਆ ਕਿ ਪੂਨਮਦੀਪ ਕੌਰ ਆਈ. ਏ. ਐਸ. ਵੱਲੋਂ ਜ਼ਿਲ੍ਹਾ ਸੰਗਰੂਰ ਦੇ ਬਤੌਰ ਡਿਪਟੀ ਕਮਿਸ਼ਨਰ ਨਿਯੁਕਤ ਹੋਣਾ ਉਨ੍ਹਾਂ ਦੇ ਜੱਦੀ ਸ਼ਹਿਰ ਸੁਨਾਮ ਊਧਮ ਸਿੰਘ ਵਾਲਾ ਦੇ ਲੋਕਾਂ ਲਈ ਵਿਸ਼ੇਸ਼ ਤੌਰ ਤੇ ਸੁਨਾਮ ਦੇ ਕੰਬੋਜ਼ ਭਾਈਚਾਰੇ ਲਈ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਕਈ ਸਾਲ ਪਹਿਲਾਂ ਪੂਨਮਦੀਪ ਕੌਰ ਸੰਗਰੂਰ ਵਿਖੇ ਹੀ ਏ.ਡੀ.ਸੀ ਦੀਆਂ ਸੇਵਾਵਾਂ ਨਿਭਾਅ ਚੁੱਕੇ ਹਨ।
ਸ਼ਹੀਦ ਊਧਮ ਸਿੰਘ ਇੰਟਰਨੈਸ਼ਨਲ ਕੰਬੋਜ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਹਰਦਿਆਲ ਸਿੰਘ ਕੰਬੋਜ਼ , ਹਰਦੀਪ ਸਿੰਘ ਥਿੰਦ, ਹੁਸ਼ਿਆਰ ਸਿੰਘ ਨੇ ਆਖਿਆ ਕਿ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਨਿਯੁਕਤੀ ਨਾਲ ਕੰਬੋਜ਼ ਭਾਈਚਾਰੇ ਦੇ ਮਾਣ ਵਿੱਚ ਵਾਧਾ ਹੋਇਆ ਹੈ।