** ਆਜ਼ਾਦ ਉਮੀਦਵਾਰ ਰਾਜਿੰਦਰ ਕੌਰ ਨੇ ਅਕਾਲੀ ਆਗੂ ਚੈਰੀ ਦਾ ਕੀਤਾ ਧੰਨਵਾਦ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਨਗਰ ਕੌਂਸਲ ਸੁਨਾਮ ਦੇ ਵਾਰਡ ਨੰਬਰ 10 ਤੋਂ ਜੇਤੂ ਅਜ਼ਾਦ ਉਮੀਦਵਾਰ ਰਾਜਿੰਦਰ ਕੌਰ ਅਤੇ ਉਸਦੇ ਪਤੀ ਪ੍ਰਿਤਪਾਲ ਸਿੰਘ ਕਾਲਾ ਕੋਕੋ ਮਾਜਰੀ ਨੇ ਪੁਨਰ ਸੁਰਜੀਤ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਅਤੇ ਅਮਨਬੀਰ ਸਿੰਘ ਚੈਰੀ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਹੈ। ਅਜ਼ਾਦ ਉਮੀਦਵਾਰ ਰਾਜਿੰਦਰ ਕੌਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਨਾਮਧਾਰੀ ਨੂੰ 88 ਵੋਟਾਂ ਦੇ ਫ਼ਰਕ ਨਾਲ ਹਰਾਇਆ। ਆਜ਼ਾਦ ਉਮੀਦਵਾਰ ਰਾਜਿੰਦਰ ਕੌਰ (ਪਤਨੀ ਪ੍ਰਿਤਪਾਲ ਸਿੰਘ ਕਾਲਾ), ਨੇ ਆਪਣੀ ਇਸ ਜਿੱਤ ਤੋਂ ਬਾਅਦ ਸੀਨੀਅਰ ਆਗੂ ਅਮਨਬੀਰ ਸਿੰਘ ਚੈਰੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਚੋਣਾਂ ਵਿੱਚ ਮਿਲੇ ਸਹਿਯੋਗ ਅਤੇ ਅਗਵਾਈ ਲਈ ਅਮਨਬੀਰ ਸਿੰਘ ਚੈਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਅਕਾਲੀ ਆਗੂ ਅਮਨਬੀਰ ਸਿੰਘ ਚੈਰੀ ਨੇ ਆਖਿਆ ਕਿ ਪਿਛਲੀ ਨਗਰ ਕੌਂਸਲ ਵਿੱਚ ਕੌਂਸਲਰ ਰਹੇ ਰਾਜਿੰਦਰ ਕੌਰ ਅਤੇ ਪ੍ਰਿਤਪਾਲ ਸਿੰਘ ਕਾਲਾ ਨੇ ਵਾਰਡ ਦੇ ਵਿਕਾਸ ਨੂੰ ਤਰਜੀਹ ਦਿੱਤੀ ਇਸੇ ਕਾਰਨ ਵੋਟਰਾਂ ਨੇ ਮੁੜ ਸੇਵਾ ਕਰਨ ਦਾ ਮੌਕਾ ਦਿੱਤਾ ਹੈ।