Headlines

ਅਮਨਬੀਰ ਚੈਰੀ ਨੇ ਕੌਂਸਲ ਚੋਣਾਂ ਚ, ਕੀਤਾ ਪ੍ਰਚਾਰ 

Oplus_16908288

** ਕਿਹਾ ” ਆਪ ” ਸਰਕਾਰ ਤੋਂ ਲੋਕਾਂ ਦਾ ਹੋਇਆ ਮੋਹ ਭੰਗ 

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ– ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਮਨਬੀਰ ਸਿੰਘ ਚੈਰੀ ਨੇ ਸੁਨਾਮ ਵਿਖੇ ਵਾਰਡ ਨੰਬਰ ਚਾਰ ਤੋਂ ਅਜ਼ਾਦ ਉਮੀਦਵਾਰ ਵਜੋਂ ਕੌਂਸਲ ਚੋਣ ਲੜ ਰਹੇ ਇੰਦਰਜੀਤ ਸਿੰਘ ਰੰਮੀ ਦੇ ਹੱਕ ਵਿੱਚ ਪ੍ਰਚਾਰ ਕੀਤਾ। ਨੌਜਵਾਨ ਅਕਾਲੀ ਆਗੂ ਅਮਨਬੀਰ ਸਿੰਘ ਚੈਰੀ ਨੇ ਆਖਿਆ ਕਿ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ, ਜਨਤਾ ਦੂਜੀਆਂ ਪਾਰਟੀਆਂ ਦੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿੱਚ ਫਤਵਾ ਦੇਵੇਗੀ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਰੰਗਲਾ ਬਣਾਉਣ ਦਾ ਨਾਅਰਾ ਦੇਕੇ ਸਤਾ ਵਿੱਚ ਆਈ ਸਰਕਾਰ ਸੂਬੇ ਨੂੰ ਆਰਥਿਕ ਪੱਖੋਂ ਕੰਗਾਲ ਕਰ ਦਿੱਤਾ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤਨਖ਼ਾਹਾਂ ਤੇ ਪੈਨਸ਼ਨ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ। ਡੀਏ ਦੀਆਂ ਬਕਾਇਦਾ ਕਿਸ਼ਤਾਂ ਅਦਾਲਤ ਦੇ ਫੈਸਲੇ ਤੋਂ ਬਾਅਦ ਵੀ ਨਹੀਂ ਦਿੱਤਾ ਜਾ ਰਿਹਾ। ਨੌਕਰੀਆਂ ਦੇਣ ਵਿੱਚ ਝੂਠ ਬੋਲ ਕੇ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ, ਮਗਰਲੀਆਂ ਸਰਕਾਰਾਂ ਵੱਲੋਂ ਦਿੱਤੀਆਂ ਨੌਕਰੀਆਂ ਨੂੰ ਆਪਣੀ ਸਰਕਾਰ ਦੀ ਪ੍ਰਾਪਤੀ ਦੱਸੀ ਜਾ ਰਹੀ, ਲੋਕ ਅਜਿਹੇ ਸਾਰੇ ਝੂਠ ਅਤੇ ਫ਼ਰੇਬ ਨੂੰ ਸਮਝ ਚੁੱਕੇ ਹਨ। ਅਕਾਲੀ ਆਗੂ ਅਮਨਬੀਰ ਸਿੰਘ ਚੈਰੀ ਨੇ ਵੋਟਰਾਂ ਨੂੰ ਇੰਦਰਜੀਤ ਸਿੰਘ ਰੰਮੀ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਤਾਕੀਦ ਕਰਦਿਆਂ ਆਖਿਆ ਕਿ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਨਗਰ ਕੌਂਸਲ ਵਿੱਚ ਮਾਤ ਦੇਕੇ ਸਬਕ਼ ਸਿਖਾਉਣ ਤਾਂ ਜਨਤਾ ਸਾਹਮਣੇ ਸਰਕਾਰ ਦੇ ਝੂਠ ਤੇ ਫ਼ਰੇਬ ਦਾ ਅਸਲ ਸੱਚ ਸਾਹਮਣੇ ਆ ਜਾਵੇ। ਇਸ ਮੌਕੇ ਹਰਪਾਲ ਸਿੰਘ, ਜਸਪਾਲ ਸਿੰਘ ਕੋਚ, ਰੋਹੀ ਸਿੰਘ, ਬਲਜਿੰਦਰ ਸਿੰਘ ਲਾਡੀ ਵੜੈਚ ਹਾਜ਼ਰ ਸਨ।

Leave a Reply

Your email address will not be published. Required fields are marked *