Headlines

ਸੁਨਾਮ ਕਾਲਜ ਚ, ਈ ਕਾਮ ਫੇਅਰ ਮਨਾਇਆ 

Oplus_16908288

ਦਰਸ਼ਨ ਸਿੰਘ ਚੌਹਾਨ, 

ਸੁਨਾਮ — ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ ਦੀ ਰਹਿਨੁਮਾਈ ਹੇਠ ਕਾਮਰਸ ਅਤੇ ਇਕਨਾਮਿਕਸ ਵਿਭਾਗ ਵੱਲੋਂ ਈ ਕਾਮ ਫੇਅਰ  ਮਨਾਇਆ ਗਿਆ।  ਜਿਸ ਦੌਰਾਨ ਕਾਮਰਸ ਵਿਭਾਗ ਦੇ ਮੁਖੀ ਡਾਕਟਰ ਪਰਮਿੰਦਰ ਕੌਰ ਧਾਲੀਵਾਲ ਅਤੇ ਇਕਨਾਮਿਕਸ ਵਿਭਾਗ ਮੁਖੀ ਡਾ.ਮਨੀਤਾ ਜੋਸ਼ੀ ਵੱਲੋਂ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਡਾ.ਜੈਦੀਪ ਸਿੰਘ ਪਟੇਲ ਮੈਮੋਰੀਅਲ ਕਾਲਜ ਰਾਜਪੁਰਾ ਦਾ ਸਵਾਗਤ ਕੀਤਾ। ਇਸ ਮੌਕੇ ਐਮ. ਕਾਮ ਦੇ ਵਿਦਿਆਰਥੀਆਂ ਨੇ ਪੀਪੀਟੀ ਰਾਹੀਂ ਵੱਖ ਵੱਖ ਵਿਸ਼ਿਆਂ ਉੱਤੇ ਆਪਣੇ ਵਿਚਾਰ ਪੇਸ਼ ਕੀਤੇ ਜਿਸ ਵਿੱਚ ਈਰਾਨ ਅਮਰੀਕਾ ਯੁੱਧ ਦਾ ਪ੍ਰਭਾਵ ਐਮ ਐਨ ਸੀ ਐਸ ਨਵੀ ਨੀਤੀ 1991, ਰਾਮ ਮੰਦਿਰ ਦਾ ਯੂਪੀ ਸਟੇਟ ਤੇ ਪ੍ਰਭਾਵ ਮੁੱਖ ਵਿਸ਼ਿਆਂ ਤੇ ਪ੍ਰੋਜੈਕਟ ਬਣਾਕੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਬਹੁਤ ਹੀ ਵਧੀਆ ਪੇਸ਼ਕਾਰੀ ਕੀਤੀ। ਪ੍ਰੋਗਰਾਮ ਦੇ ਅਖੀਰ ਵਿੱਚ ਜੇਤੂ ਟੀਮਾਂ ਨੂੰ ਵਾਈਸ ਪ੍ਰਿੰਸੀਪਲ ਡਾਕਟਰ ਅਚਲਾ ਤੇ ਡਾ. ਜੈਦੀਪ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰੋਫੈਸਰ ਸਿਮਰਨਜੀਤ ਕੌਰ, ਡਾਕਟਰ ਮਨਪ੍ਰੀਤ ਕੌਰ ਹਾਂਡਾ,  ਪ੍ਰੋਫੈਸਰ ਮਨਪ੍ਰੀਤ ਕੌਰ ਸ਼ਾਮਿਲ ਹੋਏ।

Leave a Reply

Your email address will not be published. Required fields are marked *