ਸੰਗਰੂਰ 30 ਮਾਰਚ (ਪਰਮਜੀਤ ਸਿੰਘ ਲੱਡਾ) Bol Punjab De,Buero:

ਪਿਛਲੇ ਦਿਨੀਂ ਗੁਹਾਟੀ ਵਿਖੇ ਹੋਈ ਆਲ ਇੰਡੀਆ ਕਾਨਫਰੰਸ ਵਿੱਚ ਏ ਪੀ ਸਿੰਘ ਬਾਬਾ ਜੀ ਨੂੰ ਸਰਬ ਸੰਮਤੀ ਨਾਲ ਇੰਡੀਆ ਪੋਸਟਲ ਰਿਟਾਇਰਡ ਯੂਨੀਅਨ ਇੰਡੀਆ ਦੇ ਜੁਆਇੰਟ ਸੈਕਟਰੀ ਬਣ ਗਏ।
ਜ਼ਿਕਰਯੋਗ ਹੈ ਕਿ ਏ ਪੀ ਸਿੰਘ ਬਾਬਾ ਪਿਛਲੇ ਲੰਮੇ ਸਮੇਂ ਤੋਂ ਪੋਸਟਲ ਯੂਨੀਅਨ ਨਾਲ਼ ਜੁੜੇ ਹੋਏ ਹਨ ਉਹ 1988 ਤੋ 2020 ਤਕ ਲਗਾਤਾਰ ਜਿਲਾ ਸੰਗਰੂਰ ਦੇ ਪ੍ਰਧਾਨ ‘ਸਕੱਤਰ ਰਹੇ ਅਤੇ ਪੰਜਾਬ ਦੇ ਸਹਾਇਕ ਸਕਤੱਰ ਰਹੇ, 2025 ਚ ਪੋਸਟਲ ਰਿਟਾਇਰੀਆ ਦੇ ਚੰਡੀਗੜ ਹੋਈ ਚੋਣ ਚ ਪੰਜਾਬ ਦੇ ਪ੍ਰਧਾਨ ਚੁਣੇ ਗਏ, ਅਪਣੀ ਚੋਣ ਪ੍ਰਤੀ ਸਮੁੱਚੀ ਪੋਸਟਲ ਯੂਨੀਅਨ ਦਾ ਧੰਨਵਾਦ ਕਰਦਿਆਂ ਏ ਪੀ ਸਿੰਘ ਬਾਬਾ ਜੀ ਨੇ ਕਿਹਾ ਕਿ ਆਪਣੇ ਅਹੁਦੇ ਪ੍ਰਤੀ ਮਿਹਨਤ ਅਤੇ ਇਮਾਨਦਾਰੀ ਨਾਲ਼ ਕੰਮ ਕਰਨਗੇ ਅਤੇ ਸਮੁੱਚੀ ਜਥੇਬੰਦੀ ਦੀ ਚੜ੍ਹਦੀਕਲਾ ਲਈ ਅਤੇ ਰਿਟਾਇਰੀ ਮੁਲਾਜਮਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਰਹਿਣਗੇ |ਇਸ ਕਾਨਫਰੰਸ ਵਿੱਚ ਕੇ ਰਘਵੀਦਰਾਂ ਤਾਮਿਲ ਨਾਡੂ, ਡੀ ਕੇ ਡੈਬਿਨਾਥ ਆਸਮ, ਸੀ ਸੇਕਰ ਤਾਮਿਲ ਨਾਡੂ,
ਪੰਜਾਬ ਵਲੋ ਸਿੰਦਰ ਸੇਠੀ ਸਟੇਟ ਸੈਕਟਰੀ, ਗੁਰਨਾਮ ਸਿੰਘ,ਮਹਾਂਵੀਰ ਸਿੰਘ,ਕਰਨੈਲ ਸਿੰਘ ਐਨ ਪੀ ਸਿੰਘ,ਕੇ ਕੇ ਸ਼ਰਮਾ ਦਿੱਲੀ ਹਾਜ਼ਰ ਸਨ|