ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਅਕਸ਼ੈ ਤ੍ਰਿਤੀਆ ਦੇ ਪਵਿੱਤਰ ਦਿਹਾੜੇ ‘ਤੇ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਜਨਮ ਉਤਸਵ ਸੁਨਾਮ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪੂਰੀ ਸ਼ਰਧਾ, ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸ਼ਹਿਰ ਦੇ ਸ਼੍ਰੀ ਸ਼ਿਵ ਕੁਟੀ ਮੰਦਿਰ (ਪੁਰਾਣੇ ਸਿਵਲ ਹਸਪਤਾਲ ਦੇ ਨੇੜੇ) ਵਿਖੇ ਬ੍ਰਾਹਮਣ ਵਰਤਕ ਉਬਰਾਵ ਬਿਰਾਦਰੀ ਵੱਲੋਂ ਇੱਕ ਵਿਸ਼ੇਸ਼ ਜੈਯੰਤੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਰਾਜਨੀਤਿਕ ਅਤੇ ਸਮਾਜਿਕ ਖੇਤਰ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਚਰਨਾਂ ਵਿੱਚ ਪੁਸ਼ਪ ਅਰਪਿਤ ਕਰਕੇ ਆਸ਼ੀਰਵਾਦ ਲਿਆ। ਮੁੱਖ ਮਹਿਮਾਨਾਂ ਵਜੋਂ ਭਾਜਪਾ ਆਗੂ ਦਾਮਨ ਥਿੰਦ ਬਾਜਵਾ, ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ, ਹਰਮਨਦੇਵ ਸਿੰਘ ਬਾਜਵਾ, ਘਨਸ਼ਿਆਮ ਕਾਂਸਲ, ਰਾਜੀਵ ਮੱਖਣ ਅਤੇ ਪ੍ਰਦੀਪ ਮੈਨਨ ਸਮੇਤ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ। ਸਮਾਗਮ ਦੌਰਾਨ ਮੰਦਿਰ ਦਾ ਵਿਹੜਾ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਬੁਲਾਰਿਆਂ ਨੇ ਭਗਵਾਨ ਪਰਸ਼ੂਰਾਮ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਆਦਰਸ਼ਾਂ ‘ਤੇ ਚਾਨਣਾ ਪਾਉਂਦਿਆਂ ਸਮਾਜ ਨੂੰ ਉਨ੍ਹਾਂ ਦੇ ਦੱਸੇ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਵਿਸ਼ੇਸ਼ ਆਯੋਜਨ ਨੂੰ ਸਫਲ ਬਣਾਉਣ ਵਿੱਚ ਸੰਦੀਪ ਸ਼ਰਮਾ, ਨਰੇਸ਼ ਸ਼ਰਮਾ, ਕਰਨਵੀਰ ਸਿੰਘ ਬੱਬੂ, ਪੰਕਜ ਸ਼ਰਮਾ, ਰਵਿੰਦਰ ਰਵੀ ਅਤੇ ਧੀਰਜ ਗੋਇਲ ਸਮੇਤ ਬਿਰਾਦਰੀ ਦੇ ਹੋਰ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਸਨਮਾਨ ਅਤੇ ਧੰਨਵਾਦ ਕੀਤਾ ਗਿਆ।