ਮਾਲੇਰਕੋਟਲਾ Bol Punjab De, Buero
ਮਗਨਰੇਗਾ ਤਹਿਤ ਵੱਖ ਵੱਖ ਬੀ ਡੀ ਪੀ ਓ ਬਲਾਕਾਂ ਵਿੱਚ ਕੰਮ ਕਰਦੇ ਮਗਨਰੇਗਾ ਮੁਲਾਜ਼ਮਾਂ ਦੀਆਂ ਤਨਖਾਹਾਂ ਪਿਛਲੇ 4 ਮਹੀਨਿਆ ਤੋਂ ਨਾ ਮਿਲਣ ਕਾਰਨ ਮੁਲਾਜ਼ਮਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿੰਗਾਈ ਦੇ ਯੁੱਗ ਵਿੱਚ ਮੁਲਾਜ਼ਮਾਂ ਨੂੰ ਘਰ ਚਲਾਉਣਾ ਔਖਾ ਲੱਗ ਰਿਹਾ ਹੈ।ਮਾਲੇਰਕੋਟਲਾ ਦੇ ਜਿਲ੍ਹਾ ਪ੍ਰਧਾਨ ਬਲਵੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਮਗਨਰੇਗਾ ਸਕੀਮ ਦੀ ਥਾਂ ਤੇ ਜੀ-ਰਾਮ-ਜੀ ਸਕੀਮ ਨੂੰ ਲਾਗੂ ਕਰਨ ਜਾ ਰਹੀ ਹੈ। ਜਿਸ ਕਾਰਨ ਕੇਂਦਰ ਸਰਕਾਰ ਨੇ ਮਗਨਰੇਗਾ ਦੇ ਸਾਰੇ ਫੰਡ ਰੋਕ ਲਏ ਹਨ । ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਮਗਨਰੇਗਾ ਮੁਲਾਜ਼ਮਾਂ ਤੋਂ ਹੋਰਾਂ ਸਕੀਮਾਂ ਜਿਵੇੰ ਪੀ ਐਮ ਏ ਵਾਈ (ਜੀ ), ਐਮ ਸੇਵਾ ਸਰਵੇ, ਚੋਣ ਡਿਊਟੀਆਂ ਆਦਿ ਕੰਮ ਬਿਨਾਂ ਕਿਸੇ ਵਾਧੂ ਮਹਿਤਾਨੇ ਤੋਂ ਲਿਆ ਜਾ ਰਿਹਾ ਹੈ।ਪ੍ਰੰਤੂ ਮੁਲਾਜ਼ਮਾਂ ਨੂੰ ਤਨਖਾਹਾਂ ਜਾਰੀ ਕਰਨ ਲਈ ਨਾ ਪੰਜਾਬ ਸਰਕਾਰ ਗੰਭੀਰ ਹੈ ਅਤੇ ਨਾ ਹੀ ਕੇਂਦਰ ਸਰਕਾਰ ਤੇ ਨੂੰ ਪ੍ਰਵਾਹ ਹੈ।ਇਸ ਤੋਂ ਇਲਾਵਾ ਸੀ ਏ ਤੇਜਵਰਿੰਦਰ ਸਿੰਘ, ਦਲਵੀਰ ਸਿੰਘ,ਸਰਬਜੀਤ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਪਿਛਲੇ 20 ਸਾਲਾਂ ਤੋਂ ਚੱਲ ਰਹੀ ਮਗਨਰੇਗਾ ਸਕੀਮ ਦੀ ਥਾਂ ਤੇ ਜੀ-ਰਾਮ-ਜੀ ਲਾਗੂ ਕਰਨ ਜਾ ਰਹੀ ਹੈ। ਜਿਸ ਕਾਰਨ ਹਜਾਰਾਂ ਮਗਨਰੇਗਾ ਮੁਲਾਜ਼ਮਾਂ ਦਾ ਭਵਿੱਖ ਖਤਰੇ ਵਿੱਚ ਹੈ। ਸਰਕਾਰ ਦੁਆਰਾ 15-20 ਸਾਲਾਂ ਤੋਂ ਮਗਨਰੇਗਾ ਸਕੀਮ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਥਾਂ ਉਹਨਾਂ ਦੀਆਂ ਤਨਖਾਹਾਂ ਵੀ ਰੋਕ ਲਈਆਂ ਹਨ । ਲਗਭਗ 5ਵਾਂ ਮਹੀਨਾ ਖ਼ਤਮ ਹੋਣ ਨੂੰ ਹੋ ਗਿਆ ਪਰ ਉਹਨਾਂ ਨੂੰ ਤਨਖਾਹਾਂ ਜਾਰੀ ਨਹੀਂ ਕੀਤੀਆਂ ਗਈਆਂ। ਜਿਸ ਕਾਰਨ ਬਹੁਤ ਸਾਰੀਆਂ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਨੂੰ ਜਲਦ ਤੋਂ ਜਲਦ ਤਨਖਾਹਾਂ ਜਾਰੀ ਕੀਤੀਆਂ ਜਾਣ।ਇਸ ਮੌਕੇ ਏ. ਪੀ ਓ ਅਮਰਜੀਤ ਸਿੰਘ,ਰਣਜੀਤ ਕੌਰ ਜਤਿੰਦਰ ਕੁਮਾਰ, ਗੁਰਜੀਤ ਸਿੰਘ, ਗੁਰਵਿੰਦਰ ਸਿੰਘ, , ਨਿਰਭੈ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।*