Headlines

ਨੌਜਵਾਨਾਂ ਦੀਆਂ ਉਪਲਬਧੀਆਂ ਨੂੰ ਸਨਮਾਨਿਤ ਕਰਨ ਲਈ  “ਕਾਮਯਾਬੀ ਐਵਾਰਡਸ-2026” ਦਾ ਆਯੋਜਨ : ਆਰਿਫ਼

“ਕਾਮਯਾਬੀ ਐਵਾਰਡਸ-2026” ਲਈ ਯੋਗ ਵਿਦਿਆਰਥੀਆਂ ਦੇ ਨਾਮਜ਼ਦਗੀ ਭੇਜਣ ਲਈ ਅਪੀਲ

ਮਲੇਰਕੋਟਲਾ, 18 ਅਪ੍ਰੈਲ Bol Punjab De, Buero 

 ਬੀ ਕਾਇਂਡ-ਨਜ਼ੀਰ ਫਾਊਂਡੇਸ਼ਨ Be Kind–The Nazir Foundation ਦੇ ਪ੍ਰਤੀਨਿਧੀ ਆਰਿਫ਼ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਸਮਾਜਿਕ ਉਤਥਾਨ ਲਈ ਸਿੱਖਿਆ, ਕੈਰੀਅਰ ਗਾਈਡੈਂਸ, ਜਾਗਰੂਕਤਾ, ਗਰੀਬ ਤੇ ਲੋੜਵੰਦ ਵਰਗ ਦੀ ਸਹਾਇਤਾ, ਮਹਿਲਾ ਸਸ਼ਕਤੀਕਰਨ ਅਤੇ ਸਿਹਤ ਖੇਤਰ ਵਿੱਚ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਫਾਊਂਡੇਸ਼ਨ ਵੱਲੋਂ ਨੌਜਵਾਨਾਂ ਦੀਆਂ ਉਪਲਬਧੀਆਂ ਨੂੰ ਸਨਮਾਨਿਤ ਕਰਨ ਲਈ ਦੂਜਾ ਸਾਲਾਨਾ ਸਮਾਗਮ “ਕਾਮਯਾਬੀ ਐਵਾਰਡਸ-2026” ਆਯੋਜਿਤ ਕੀਤਾ ਜਾ ਰਿਹਾ ਹੈ, ਜੋ 22 ਮਈ 2026 ਨੂੰ ਮਲੇਰਕੋਟਲਾ ਵਿੱਚ ਹੋਵੇਗਾ।

ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਸਿੱਖਿਆ, ਖੇਡਾਂ, ਕੈਰੀਅਰ ਆਦਿ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮੇਧਾਵੀ ਲੜਕੇ-ਲੜਕੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਨਸ਼ਾ ਰੋਕਥਾਮ, ਡਿਜਾਸਟਰ ਮੈਨੇਜਮੈਂਟ ਅਤੇ ਸਿਹਤ ਜਾਗਰੂਕਤਾ ਨਾਲ ਜੁੜੀਆਂ ਵਿਸ਼ੇਸ਼ ਪਹਿਲਕਦਮੀਆਂ ਨੂੰ ਵੀ ਮਾਨਤਾ ਦਿੱਤੀ ਜਾਵੇਗੀ।

ਆਰਿਫ਼ ਨੇ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਉਦੇਸ਼ ਯੁਵਾ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨਾ, ਉਨ੍ਹਾਂ ਦੀ ਮਿਹਨਤ ਨੂੰ ਸਨਮਾਨ ਦੇਣਾ ਅਤੇ ਹੋਰਾਂ ਨੂੰ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਸਿੱਖਿਆ ਅਤੇ ਜੀਵਨ ਦੇ ਹੋਰ ਖੇਤਰਾਂ ਵਿੱਚ ਉੱਚ ਦਰਜੇ ਦੀ ਪ੍ਰਾਪਤੀ ਹਾਸਲ ਕਰਨ।

              ਉਨ੍ਹਾਂ ਦੱਸਿਆ ਕਿ “ਕਾਮਯਾਬੀ ਐਵਾਰਡਸ-2026” ਵਿੱਚ ਭਾਗ ਲੈਣ ਲਈ ਉਮੀਦਵਾਰ ਫਾਊਂਡੇਸ਼ਨ ਦੀ ਵੈੱਬਸਾਈਟ https://bekindthenazirfoundation.org/ ਤੋਂ ਅਰਜ਼ੀ ਫਾਰਮ ਡਾਊਨਲੋਡ ਕਰ ਸਕਦੇ ਹਨ। ਭਰੇ ਹੋਏ ਫਾਰਮ ਨੂੰ bekindthenazirfoundation@gmail.com ‘ਤੇ 8 ਮਈ 2026 ਤੱਕ ਭੇਜਣਾ ਲਾਜ਼ਮੀ ਹੈ।

ਉਨ੍ਹਾਂ ਹੋਰ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ 22 ਮਈ 2026 ਨੂੰ ਸਵੇਰੇ 10 ਵਜੇ ਮਲੇਰਕੋਟਲਾ ਵਿੱਚ ਹੋਣ ਵਾਲੇ ਸਮਾਗਮ ਦੌਰਾਨ IAS/IPS ਅਧਿਕਾਰੀਆਂ ਸਮੇਤ ਪ੍ਰਸਿੱਧ ਹਸਤੀਆਂ ਵੱਲੋਂ ਸਨਮਾਨਿਤ ਕੀਤਾ ਜਾਵੇਗਾ।

ਆਰਿਫ਼ ਨੇ ਸਿੱਖਿਆ ਸੰਸਥਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਮੌਕੇ ਦਾ ਲਾਭ ਲੈ ਕੇ ਆਪਣੀ ਪ੍ਰਤਿਭਾ ਨੂੰ ਸਾਹਮਣੇ ਲਿਆਉਣ।

Leave a Reply

Your email address will not be published. Required fields are marked *