Headlines

ਸਹਿਣਾ ਸਰਹੰਦ ਰੋਡ ਸੰਘਰਸ਼ ਕਮੇਟੀ ਦੀ ਹੋਈ ਅਹਿਮ ਮੀਟਿੰਗ 

ਸ਼ੇਰਪੁਰ, 12 ਅਪ੍ਰੈਲ (ਬਲਜੀਤ ਸਿੰਘ ਟਿੱਬਾ) Bol Punjab De, Buero 

ਸਹਿਣਾ ਸਰਹੰਦ ਰੋਡ ਸੰਘਰਸ਼ ਕਮੇਟੀ ਦੀ ਇਕ ਅਹਿਮ  ਮੀਟਿੰਗ ਕਮੇਟੀ ਪ੍ਰਧਾਨ ਹਰਜਸ ਸਿੰਘ ਫਰਵਾਹੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਟਿੱਬੀ ਸਾਹਿਬ ਕਾਤਰੋਂ ਵਿਖੇ ਹੋਈ  । ਜਿਸ ਵਿੱਚ ਪਿਛਲੇ ਲੰਮੇ ਸਮੇਂ ਤੋਂ ਲਮਕਦੀਆਂ ਕਿਸਾਨੀ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ।ਕਿ ਬਲਾਕ ਸ਼ੇਰਪੁਰ ਦੇ ਨੌ ਪਿੰਡਾਂ ਫਰਵਾਹੀ ਚਾਂਗਲੀ, ਕਾਤਰੋਂ, ਰਾਮਨਗਰ ਛੁੰਨਾ, ਸ਼ੇਰਪੁਰ, ਪੱਤੀ ਖਲੀਲ ,ਗੋਬਿੰਦਪੁਰਾ, ਭਗਵਾਨਪੁਰਾ ਅਤੇ ਖੇੜੀ ਚਹਿਲਾਂ ਦੇ ਕਿਸਾਨਾਂ  ਦੀ ਜੋ  ਜਮੀਨ ਸਹਿਣਾ ਸਰਹੰਦ ਰੋਡ ਵਿੱਚ ਆਉਂਦੀ ਹੈ ।ਉਹ 12 ,5, 2022 ਨੂੰ ਇਕੁਆਇਰ ਕੀਤੀ  ਜਾ ਚੁੱਕੀ ਹੈ। ਇਸ ਇਕੁਆਇਰ ਕੀਤੀ ਜਮੀਨ ਤੇ ਕਿਸਾਨ ਨਾ ਕੋਈ ਲੋਨ ਜਾਂ ਲਿਮਿਟ ਨਹੀਂ ਕਰਵਾ ਸਕਦਾ ਅਤੇ ਨਾ ਹੀ ਇਹ ਜਮੀਨ ਤਕਸੀਮ ਹੋ ਸਕਦੀ ਹੈ। ਜਿਸ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਨਾ ਪੈ ਰਿਹਾ ਹੈ ।ਜਿਸ ਸਬੰਧੀ ਕਿਸਾਨ ਡੀ ਆਰ ਓ ਅਤੇ ਡੀਸੀ ਸੰਗਰੂਰ ਨੂੰ ਚਾਰ ਸਾਲਾਂ ਵਿੱਚ ਅਣਗਿਣਤ ਮੰਗ ਪੱਤਰ ਦੇ ਚੁੱਕੇ ਹਨ। ਪਰੰਤੂ ਪ੍ਰਸ਼ਾਸਨ ਦਾ ਇਸ ਵੱਲ  ਕੋਈ ਧਿਆਨ ਨਹੀਂ ਹੈ।  ਕਿਸਾਨਾਂ ਨੇ ਅੱਗੇ ਦੱਸਿਆ ਕਿ ਇਕੁਆਇਰ ਕੀਤੀ ਜ਼ਮੀਨ ਵਿੱਚ  8,6,2022 ਨੂੰ ਬੁਰਜੀਆਂ ਲਗਾ ਦਿੱਤੀਆਂ ਗਈਆਂ ਸਨ। ਜਿੰਨਾ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਵਾਹੁਣ ਬੀਜਣ ਅਤੇ ਕਟਾਈ ਕਰਨ ਸਮੇਂ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।  ਕਿਸਾਨਾਂ ਨੇ ਅੱਗੇ ਦੱਸਿਆ ਕਿ ਜਿਸ ਟਾਈਮ ਇਹ ਜਮੀਨੀ ਇਕੁਆਇਰ ਕੀਤੀ ਗਈ ਸੀ। ਉਸ ਟਾਈਮ ਰੇਟ 18 ਤੋਂ 22 ਲੱਖ ਰੁਪਏ ਪ੍ਰਤੀ ਏਕੜ ਸੀ। ਪ੍ਰੰਤੂ ਹੁਣ ਜਮੀਨ ਦਾ ਰੇਟ 60 ਤੋਂ 80 ਲੱਖ ਰੁਪਏ ਹੈ

 ਕਿਸਾਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਨੌ ਪਿੰਡਾਂ ਦੀ ਇਕੁਆਇਰ ਕੀਤੀ ਜਮੀਨ ਦਾ ਕਲੈਕਟਰ ਰੇਟ 11ਲੱਖ50 ਹਜ਼ਾਰ ਰੁਪਏ ਰੱਖਿਆ ਗਿਆ ਹੈ ।ਜਦ ਕਿ ਤਹਿਸੀਲ ਸ਼ੇਰਪੁਰ ਦੇ ਬਾਕੀ ਪਿੰਡਾਂ ਵਿੱਚ ਕਲੈਕਟਰ ਰੇਟ 13 ਲੱਖ 80 ਹਜ਼ਾਰ ਰੁਪਏ ਹੈ। ਜੋ ਕਿ ਕਿਸਾਨਾਂ ਨਾਲ ਸਰਾਸਰ ਧੱਕਾ ਹੈ ‌।ਕਿਸਾਨਾਂ ਨੇ ਅੱਗੇ ਦੱਸਿਆ ਕਿ ਜਮੀਨ ਇਕੁਆਇਰ ਕਰਨ ਸਮੇਂ  ਡੀ ਆਰ ਸੰਗਰੂਰ ਅਤੇ ਡੀਸੀ  ਸੰਗਰੂਰ ਵੱਲੋਂ ਕਿਸਾਨਾਂ ਨੂੰ ਇਹ ਕਿਹਾ ਗਿਆ ਸੀ ਕਿ ਤੁਹਾਨੂੰ ਚਾਰ ਗੁਣਾ ਰੇਟ ਦਿੱਤਾ ਜਾਵੇਗਾ। ਅਤੇ ਉਜਾੜਾ ਭੱਤਾ ਵੀ ਦਿੱਤਾ ਜਾਵੇਗਾ। ਜੋ ਕਿ ਕਿਸਾਨਾਂ ਨੂੰ ਅੱਜ ਤੱਕ ਨਹੀਂ ਮਿਲਿਆ ਇਸ ਕਰਕੇ ਦੁਖੀ ਹੋਏ ਕਿਸਾਨਾਂ ਨੇ ਡੀ ਸੀ  ਸੰਗਰੂਰ ਤੋਂ ਮੰਗ ਕੀਤੀ ਕਿ ਸਾਡੀਆਂ ਜਮੀਨਾਂ ਤੇ ਲੱਗੇ ਨੋਟ ਹਟਾ ਦਿੱਤੇ ਜਾਣ 

ਅਸੀਂ ਕਿਸੇ ਵੀ ਕੀਮਤ ਆਪਣੀ ਜਮੀਨਾਂ ਨਹੀਂ ਦੇਵਾਂਗੇ ਜੇਕਰ ਸਾਡੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਵਿੱਡਣ ਤੋਂ ਸੰਕੋਚ ਨਹੀਂ ਕੀਤਾ ਜਾਵੇਗਾ। ਇਸ ਮੌਕੇ ਕਮੇਟੀ ਪ੍ਰਧਾਨ ਹਰਜਸ ਸਿੰਘ, ਜਸਵਿੰਦਰ ਸਿੰਘ ਛੰਨਾ ਪ੍ਰਧਾਨ ਆੜਤੀ ਐਸੋਸੀਏਸ਼ਨ ਸ਼ੇਰਪੁਰ ,ਸਾਬਕਾ ਸਰਪੰਚ ਗਰੀਬ ਸਿੰਘ ਛੰਨਾ, ਰਮਨਦੀਪ ਸ਼ੇਰਪੁਰ ,ਜਗਦੇਵ ਸਿੰਘ ਚਾਂਗਲੀ,ਸੁਖਦੇਵ ਸਿੰਘ ਕਾਤਰੋਂ ,ਬੰਤ ਸਿੰਘ ਚਾਂਗਲੀ ,ਅਮਨਦੀਪ ਸਿੰਘ ਫਰਵਾਹੀ, ਰਾਜਵਿੰਦਰ ਸਿੰਘ ਸ਼ੇਰਪੁਰ, ਕੇਵਲ ਸਿੰਘ ਛੰਨਾ ,ਚਮਕੌਰ ਸਿੰਘ ਛੰਨਾ ,ਚੂਹੜ ਸਿੰਘ ਛੰਨਾ ,ਸਤਨਾਮ ਸਿੰਘ ਫਰਵਾਹੀ, ਰਾਜਵੀਰ ਸਿੰਘ ਛੰਨਾ ,ਬੂਟਾ ਸਿੰਘ ਚਾਂਗਲੀ ,ਅਮਰ ਸਿੰਘ ਫਰਵਾਹੀ, ਜਗਦੀਪ ਸਿੰਘ ਫਰਵਾਹੀ, ਜੋਗਿੰਦਰ ਸਿੰਘ ਚਾਂਗਲੀ, ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *