Headlines

*ਦਿੜ੍ਹਬਾ ਸ਼ਹਿਰ ਅੰਦਰ ਚਲਦੇ ਕੰਮਾਂ ਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਅਤੇ ਐੱਸ.ਡੀ.ਐਮ. ਤਰਸੇਮ ਚੰਦ ਨੇ ਲਿਆ ਜਾਇਜ਼ਾ* 

*ਜਲਦ ਲੋਕ ਅਰਪਿਤ ਕੀਤਾ ਜਾਵੇਗਾ ਇੰਡੋਰ ਸਟੇਡੀਅਮ 

*ਉਸਾਰੀ ਲਈ ਵਰਤੇ ਜਾ ਰਹੇ ਮਟੀਰੀਅਲ ਦੇ ਮਿਆਰ ਸਬੰਧੀ ਠੇਕੇਦਾਰ ਨੂੰ ਤਾੜਨਾ 

ਦਿੜ੍ਹਬਾ, 15 ਜੂਨ Bol Punjab De, Buero 

ਦਿੜਬਾ ਸ਼ਹਿਰ ਅੰਦਰ ਵੱਖ-ਵੱਖ ਵਾਰਡਾਂ ਵਿੱਚ ਚੱਲ ਰਹੇ ਕੰਮਾਂ ਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵਿਸ਼ੇਸ਼ ਨਿਰਦੇਸ਼ਾਂ ਹੇਠ ਓਐਸਡੀ ਤਪਿੰਦਰ ਸਿੰਘ ਸੋਹੀ ਨੇ ਮੌਕੇ ‘ਤੇ ਪਹੁੰਚ ਕੇ ਜਾਇਜਾ ਲਿਆ। ਉਨਾਂ ਦੇ ਨਾਲ ਐਸਡੀਐਮ ਦਿੜਬਾ ਤਰਸੇਮ ਚੰਦ, ਕਾਰਜ ਸਾਧਕ ਅਫਸਰ ਦਿੜ੍ਹਬਾ ਮਹਿੰਦਰ ਪਾਲ ਸਿੰਘ ਅਤੇ ਨਗਰ ਪੰਚਾਇਤ ਦਿੜ੍ਹਬਾ ਦੇ ਅਧਿਕਾਰੀ ਸੁਭਾਸ਼ ਚੰਦ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। 

ਉਹਨਾਂ ਵੱਲੋਂ ਚੱਲ ਰਹੇ ਗਲੀਆਂ ਦੇ ਕੰਮਾਂ, ਪਾਰਕਾਂ ਦਾ ਅਤੇ ਹੋਰ ਕਈ ਥਾਵਾਂ ਉੱਤੇ ਪੂਰੀਆਂ ਹੋ ਚੁੱਕੀਆਂ ਇਮਾਰਤਾਂ ਜਾਂ ਚੱਲ ਰਹੇ ਇਮਾਰਤਾਂ ਦੇ ਕੰਮਾਂ ਦਾ ਜਾਈਜ਼ਾ ਲਿਆ ਗਿਆ। ਤਪਿੰਦਰ ਸਿੰਘ ਸੋਹੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀਆਂ ਵਿਸ਼ੇਸ਼ ਹਦਾਇਤਾਂ ਦੇ ਅਨੁਸਾਰ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅੱਜ ਦਿੜਬਾ ਦੇ ਚੱਲ ਰਹੇ ਵਿਕਾਸ ਕੰਮਾਂ ਜਾਂ ਪੂਰੇ ਹੋ ਚੁੱਕੇ ਵਿਕਾਸ ਕੰਮਾਂ ਦਾ ਮੌਕੇ ਤੇ ਜਾ ਕੇ ਜਾਇਜ਼ਾ ਲਿਆ ਗਿਆ। 

ਦਿੜਬਾ ਸ਼ਹਿਰ ਅੰਦਰ ਕਈ ਥਾਵਾਂ ‘ਤੇ ਨਵੀਆਂ ਗਲੀਆਂ ਬਣਨ ਦੇ ਕੰਮ ਚੱਲ ਰਹੇ ਹਨ ਅਤੇ ਕਈ ਕੰਮ ਮੁਕੰਮਲ ਵੀ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਵਿੱਤ ਮੰਤਰੀ ਸ੍ਰ ਚੀਮਾ ਵੱਲੋਂ ਵਿਸ਼ੇਸ਼ ਹਦਾਇਤਾਂ ਹਨ ਕਿ ਚਲਦੇ ਕੰਮਾਂ ਦੇ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਜਲਦੀ ਤੋਂ ਜਲਦੀ ਸਾਰੇ ਕੰਮ ਨੇਪਰੇ ਚਾੜੇ ਜਾਣ। 

ਇਸ ਤੋਂ ਇਲਾਵਾ ਇੰਡੋਰ ਸਟੇਡੀਅਮ ਦੇ ਚਲਦੇ ਕੰਮ ਦਾ ਵੀ ਵਿਸ਼ੇਸ਼ ਤੌਰ ‘ਤੇ ਜਾਇਜ਼ਾ ਲਿਆ ਗਿਆ ਅਤੇ ਉਹਨਾਂ ਕਿਹਾ ਕਿ ਇਹ ਸਟੇਡੀਅਮ ਕਰੀਬ ਡੇਢ ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਤੇ ਜਲਦੀ ਹੀ ਲੋਕ ਅਰਪਣ ਕੀਤਾ ਜਾਵੇਗਾ।  

ਦਿੜਬਾ ਵਿਖੇ ਥਾਣੇ ਦੀ ਨਵੀਂ ਇਮਾਰਤ ਉਸਾਰੀ ਅਧੀਨ ਹੈ। ਇਸ ਇਮਾਰਤ ਦੇ ਚੱਲ ਰਹੇ ਕੰਮਾਂ ਦਾ ਵੀ ਤਪਿੰਦਰ ਸਿੰਘ ਸੋਹੀ ਅਤੇ ਐਸਡੀਐਮ ਤਰਸੇਮ ਚੰਦ ਨੇ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ। ਉਹਨਾਂ ਨੇ ਵੇਖਿਆ ਕਿ ਉਸਾਰੀ ਲਈ ਵਰਤੇ ਜਾ ਰਹੇ ਮਟੀਰੀਅਲ ਵਿੱਚ ਕਮੀਆਂ ਹਨ। 

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓ ਐੱਸ ਡੀ ਸ੍ਰ ਸੋਹੀ ਨੇ ਤੁਰੰਤ ਠੇਕੇਦਾਰ ਨੂੰ ਫੋਨ ਕਰ ਕੇ ਮਟੀਰੀਅਲ ਬਦਲਣ ਲਈ ਕਿਹਾ ਤੇ ਤਾੜਨਾ ਕੀਤੀ ਕੇ ਕਿਸੇ ਵੀ ਕੀਮਤ ਉੱਤੇ ਮਟੀਰੀਅਲ ਦੇ ਮਿਆਰ ਸਬੰਧੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਵਰਤੇ ਜਾਂਦੇ ਸੀਮੈਂਟ ਅਤੇ ਮਸਾਲੇ ਦੇ ਸੈਂਪਲ ਵੀ ਭਰੇ ਗਏ। 

ਸ੍ਰ ਸੋਹੀ ਅਤੇ ਐਸਡੀਐਮ ਤਰਸੇਮ ਚੰਦ ਨੇ ਕਿਹਾ ਕਿ ਜੇਕਰ ਅੱਗੇ ਤੋਂ ਵੀ ਇਸ ਕਿਸਮ ਦੀ ਅਣਗਹਿਲੀ ਸਾਹਮਣੇ ਆਈ ਤਾਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *