ਸ਼ੇਰਪੁਰ( ਬਲਜੀਤ ਸਿੰਘ ਟਿੱਬਾ) Bol Punjab De, Buero
ਇਲਾਕਾ ਸ਼ੇਰਪੁਰ ਦੀ ਨਾਮਵਾਰ ਸਮਾਜ ਸੇਵੀ ਸੰਸਥਾ ਲੋਕ ਸੇਵਾ ਖੂਨਦਾਨ ਕਲੱਬ ਸ਼ੇਰਪੁਰ ਵੱਲੋਂ 22ਵਾਂ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨਗਰ ਪੰਚਾਇਤ ਅਤੇ ਇਲਾਕੇ ਦੇ ਖੂਨਦਾਨੀ ਵਿਅਕਤੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਦਾ ਉਦਘਾਟਨ ਉਘੇ ਸਮਾਜ ਸੇਵੀ ਕਿਰਨ ਮਹੰਤ ਸਿੱਧੂ ਰਾਏਕੋਟ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਵੱਖ-ਵੱਖ ਹਸਪਤਾਲਾਂ ਤੋਂ ਪਹੁੰਚੀਆਂ ਪੰਜ ਬਲੱਡ ਬੈਂਕ ਟੀਮਾਂ ਨੂੰ ਵੱਡੀ ਗਿਣਤੀ ਬੀਬੀਆਂ ਤੋਂ ਇਲਾਵਾ ਖੂਨਦਾਨੀਆਂ ਯੋਧਿਆਂ ਵੱਲੋਂ 325 ਯੁਨਿਟ ਖੂਨਦਾਨ ਕੀਤਾ ਗਿਆ।
ਕੈਂਪ ਦੌਰਾਨ ਵਿਸ਼ੇਸ਼ ਤੌਰ ਪਹੁੰਚੇ ਸਰਪੰਚ ਰਾਜਵਿੰਦਰ ਸਿੰਘ ਚੇਅਰਮੈਨ ਸ਼ੇਰਪੁਰ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨਾਥ ਸਿੰਘ ਹਮੀਦੀ, ਮਾਸਟਰ ਹਰਬੰਸ ਸਿੰਘ ਜੀ ਸ਼ੇਰਪੁਰ, ਸਾਬਕਾ ਸਰਪੰਚ ਰਣਜੀਤ ਸਿੰਘ ਧਾਲੀਵਾਲ ਸ਼ੇਰਪੁਰ ਥਾਣਾ ਮੁਖੀ ਸ਼ੇਰਪੁਰ ਸਬ ਇੰਸਪੈਕਟਰ ਗੁਰਪਾਲ ਸਿੰਘ ਉਘੇ ਗੀਤਕਾਰ ਸੋਨੀ ਠੁੱਲੇਵਾਲ ਨੇ ਬੋਲਦਿਆਂ ਕਿਹਾ ਕਿ ਲੋਕ ਸੇਵਾ ਖੂਨਦਾਨ ਕਲੱਬ ਦੇ ਉਦਮੀ ਨੌਜਵਾਨਾਂ ਦਾ ਇਹ ਬਹੁਤ ਵੱਡਾ ਉਪਰਾਲਾ ਜੋ ਹਰ ਸਾਲ ਖੂਨਦਾਨ ਕੈਂਪ ਲਗਾਉਂਦੇ ਹਨ । ਉਨ੍ਹਾਂ ਕਿਹਾ ਕਿ ਖੂਨਦਾਨ ਇੱਕ ਉੱਤਮ ਦਾਨ ਹੈ ਖੂਨਦਾਨ ਕਰਨ ਨਾਲ ਜਿੱਥੇ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ। ਉਥੇ ਅਸੀਂ ਖੂਨਦਾਨ ਕਰਕੇ ਕਿਸੇ ਲੋੜਵੰਦ ਮਰੀਜ਼ ਦੀ ਜਾਨ ਵੀ ਬਚਾ ਸਕਦੇ ਹਾਂ ।ਇਸ ਲਈ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ। ਕੈਂਪ ਦੌਰਾਨ ਕਲੱਬ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾਕਟਰ ਕਰਨਵੀਰ ਸਿੰਘ, ਕੁਲਵੰਤ ਸਿੰਘ ਜਗਦੇ ,ਹਰਜਿੰਦਰ ਸਿੰਘ ਖਾਲਸਾ, ਕੁਲਵਿੰਦਰ ਸਿੰਘ ਖਾਲਸਾ,ਪ੍ਰਧਾਨ ਬਲਵਿੰਦਰ ਸਿੰਘ ਬਿੰਦਾ ਸਮੂਹ ਨਸ਼ਾ ਰੋਕੂ ਕਮੇਟੀ, ਅਮਰਜੀਤ ਸਿੰਘ ਖਹਿਰਾ ਗੁਰਬਖਸ਼ਪੁਰਾ, ਗੁਰਪ੍ਰੀਤ ਸਿੰਘ ਸਰਪੰਚ ਨੰਗਲ, ਡਾਕਟਰ ਸੌਦਾਗਰ ਸਿੰਘ, ਗਰੀਬ ਸਿੰਘ ਛੰਨਾ ਦਿਓਲ, ਹੁਸਨ ਟਿੱਬਾ, ਬਿੰਦੂ ਗੰਡੇਵਾਲ, ਫੌਜੀ ਦਰਸ਼ਨ ਸਿੰਘ ਛੰਨਾ ,ਬਲਵਿੰਦਰ ਸਿੰਘ ਹਮੀਦੀ, ਮੇਲਾ ਨੰਗਲ, ਨਾਇਬ ਟੇਲਰ ਸ਼ੇਰਪੁਰ ,ਦਰਸ਼ਨ ਸਿੰਘ ਸ਼ੇਰਪੁਰੀ,ਪ੍ਰਧਾਨ ਅੰਮ੍ਰਿਤਪਾਲ ਸਿੰਘ ਵਿੱਕੀ ਨੰਗਲ ਪ੍ਰਧਾਨ ਦਰਸ਼ਨ ਸਿੰਘ ਮੱਖਣ, ਖਜਾਨਚੀ ਅਵਤਾਰ ਸਿੰਘ ਖੀਪਲ, ਹਰਜਿੰਦਰ ਕੁਮਾਰ ਦਰਸੀ, ਰਜਿੰਦਰ ਖੇੜੀ, ਠੇਕੇਦਾਰ ਚਮਕੌਰ ਸਿੰਘ, ਚੇਅਰਮੈਨ ਬਲਵੀਰ ਸਿੰਘ ਭੋਲਾ, ਸਰਪ੍ਰਸਤ ਚਮਕੌਰ ਸਿੰਘ ਦੀਦਾਰਗੜ੍ਹ, ਡਾਕਟਰ ਜਗਜੀਵਨ ਸਿੰਘ ਸ਼ੇਰਪੁਰ, ਰਕੇਸ਼ ਕੁਮਾਰ ਭੋਲਾ, ਜਸਵਿੰਦਰ ਕੌਰ ਗਿੱਲ, ਬਲਾਕ ਸੰਮਤੀ ਮੈਂਬਰ ਸੁਖਵਿੰਦਰ ਕੌਰ, ਦੀਪੀ ਗੁੰਮਟੀ, ਮਹਿਤਾਬ ਸਿੰਘ ਗੰਡੇਵਾਲ, ਸਰਪੰਚ ਗੁਰਜੰਟ ਸਿੰਘ ਗੰਡੇਵਾਲ, ਸੋਮਾਂ ਸਰਪੰਚ ਬਾਜਵਾ, ਕੁਲਦੀਪ ਸਿੰਘ ਕੀਪਾ ਬਾਜਵਾ, ਚੇਅਰਮੈਨ ਰਘਵੀਰ ਸਿੰਘ, ਨਰਿੰਦਰ ਸਿੰਘ ਕਾਲਾ ਬੂਲਾ, ਕ੍ਰਿਸ਼ਨ ਕੁਮਾਰ ਨੀਟਾ ਸਿੰਗਲਾ ਵੱਡੀ ਗਿਣਤੀ ਇਲਾਕੇ ਦੇ ਸਮਾਜ ਸੇਵੀ ਕਲੱਬਾਂ ਦੇ ਆਗੂ, ਪੰਚਾਂ ਸਰਪੰਚ ਤੋਂ ਇਲਾਵਾ ਵੱਡੀ ਗਿਣਤੀ ਇਲਾਕਾ ਵਾਸੀ ਹਾਜ਼ਰ ਸਨ। ਅਖੀਰ ਵਿੱਚ ਪ੍ਰਧਾਨ ਅਮ੍ਰਿਤਪਾਲ ਸਿੰਘ ਵਿੱਕੀ ਵੱਲੋਂ ਪਹੁੰਚੇ ਹੋਏ ਮੁੱਖ ਮਹਿਮਾਨਾਂ ਬਲੱਡ ਬੈਂਕ ਟੀਮਾ ਅਤੇ ਖੂਨਦਾਨੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।