Headlines

ਬੀ.ਐਡ. ਦਾ ਨਤੀਜਾ ਰਿਹਾ ਸ਼ਾਨਦਾਰ

Bol Punjab De, Buero 

ਸ. ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਸ. ਕੌਰ ਸਿੰਘ ਦੁੱਲਟ ਦੇ ਅਧੀਨ ਚੱਲ ਰਹੀ ਸਾਡੇ
ਇਲਾਕੇ ਦੀ ਨਾਮਵਰ ਸੰਸਥਾ ਸ਼ਹੀਦ ਊਧਮ ਸਿੰਘ ਕਾਲਜ ਆਫ਼ ਐਜੂਕੇਸ਼ਨ ਮਹਿਲਾਂ (ਸੰਗਰੂਰ) ਦੇ
ਬੀ.ਐਡ. ਸੈਸ਼ਨ (2024-26) ਸਾਲ-ਦੂਜਾ ਸਮੈਸਟਰ-ਤੀਜੇ ਦਾ ਨਤੀਜਾ 100% ਸ਼ਾਨਦਾਰ ਰਿਹਾ
। ਪਹਿਲਾ ਸਥਾਨ ਵਿਦਿਆਰਥਣ ਹੁਸਨਪ੍ਰੀਤ ਕੌਰ ਨੇ 289 (96.3%) ਅਤੇ ਅਵਰੀਤ ਕੌਰ ਨੇ
289 (96.3%) ਅੰਕਾਂ ਨਾਲ ,ਦੂਜਾ ਸਥਾਨ ਹੇਜ਼ਲ ਨੇ 288(96%) ਅੰਕਾਂ ਨਾਲ ਅਤੇ ਤੀਜਾ
ਸਥਾਨ ਅਰਸ਼ਜੋਤ ਕੌਰ ਨੇ 287(93.6%) ਅੰਕਾਂ ਨਾਲ ਹਾਸਿਲ ਕੀਤਾ ਅਤੇ ਐਜੂਕੇਸ਼ਨ ਵਿਭਾਗ
ਦੇ ਸ਼ਾਨਦਾਰ ਨਤੀਜੇ ਤੇ ਕਾਲਜ ਦੇ ਪ੍ਰਿੰਸੀਪਲ ਡਾ. ਕੁਲਵੰਤ ਕੌਰ ਜੀ ਨੇ ਵਿਦਿਆਰਥੀਆਂ ਨੂੰ
ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਵਧੀਆਂ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਲਾਸ
ਇੰਚਾਰਜ ਪ੍ਰੋ. ਤਰਨਜੀਤ ਕੌਰ ਦੇ ਨਾਲ ਸਮੂਹ ਸਟਾਫ਼ ਨੂੰ ਟੀਮ ਵਰਕ ਕਰਨ ਤੇ ਜ਼ੋਰ ਦਿੱਤਾ।

Leave a Reply

Your email address will not be published. Required fields are marked *